Patiala Help Club Logo

ਲੁਧਿਆਣਾ ਵਿਚ ਪਤੀ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਕੀਤੀ ਖੁਦਕੁਸ਼ੀ

ਲੁਧਿਆਣਾ, 26 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਹੈਬੋਵਾਲ ਖੇਤਰ ਦੇ ਲਕਸ਼ਮੀ ਨਗਰ ਵਿਖੇ ਇਕ ਵਿਅਕਤੀ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਇਕ ਨੌਜਵਾਨ ਵਿਆਹੇ ਵਿਅਕਤੀ ਵਲੋਂ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ 22 ਸਾਲਾ ਦਵਿੰਦਰ (Davinder) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਨੌਜਵਾਨ ਵਲੋਂ ਸ਼ਰਾਬ ਦੇ ਨਸ਼ੇ ਵਿਚ ਆਪਣੀ ਗਰਭਵਤੀ ਪਤਨੀ ਨੂੰ ਇਕ ਗੈਰ-ਕੁਦਰਤੀ ਕਾਰਜ ਕਰਨ ਲਈ ਆਖਿਆ ਜਾ ਰਿਹਾ ਸੀ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੀ ਪਤਨੀ ਨੇ

ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਤਨੀ ਅੰਜਲੀ ਨੇ ਦੱਸਿਆ ਕਿ ਉਹ ਲਗਭਗ 6 ਮਹੀਨੇ ਦੀ ਗਰਭਵਤੀ ਸੀ । ਦੋਵਾਂ ਦਾ ਵਿਆਹ ਲਗਭਗ ਡੇਢ ਸਾਲ ਪਹਿਲਾਂ ਹੋਇਆ ਸੀ । ਉਸਨੇ ਦੱਸਿਆ ਕਿ ਉਹ ਛੋਟੀਆਂ-ਛੋਟੀਆਂ ਗੱਲਾਂ `ਤੇ ਵੀ ਸ਼ੱਕ ਕਰਦਾ ਸੀ । ਅੰਜਲੀ ਅਨੁਸਾਰ ਦਵਿੰਦਰ ਸੋਮਵਾਰ ਨੂੰ ਸ਼ਰਾਬ ਪੀ ਕੇ ਘਰ ਆਇਆ ਅਤੇ ਉਸ ਨਾਲ ਬਹਿਸ ਕਰਨ ਲੱਗ ਪਿਆ । ਉਸਨੇ ਦੋਸ਼ ਲਗਾਇਆ ਕਿ ਉਸਦੇ ਡਾਕਟਰ ਦੀ ਸਲਾਹ ਦੇ ਬਾਵਜੂਦ ਦਵਿੰਦਰ ਨੇ ਉਸਨੂੰ ਰਿਸ਼ਤੇ ਲਈ ਦਬਾਅ ਪਾਇਆ, ਜਿਸ ਤੋਂ ਉਸਨੇ ਇਨਕਾਰ ਕਰ ਦਿੱਤਾ ਸੀ ।

Advertisement