ਕਰਨਾਟਕ, 28 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਜਿਲਾ ਬਾਗਲਕੋਟ ਵਿਖੇ ਪਤੀ ਵਲੋਂ ਹੀ ਆਪਣੀ ਪਤਨੀ ਦੀ ਫਾਹੇ ‘ਤੇ ਲਟਕਾ ਕੇ ਹੱਤਿਆ (Murder) ਕਰ ਦਿੱਤੀ ਗਈ ਹੈ ।
ਕੌਣ ਹੈ ਇਹ ਵਿਅਕਤੀ ਜਿਸਨੇ ਪਤਨੀ ਨੂੰ ਹੀ ਮਾਰ ਦਿੱਤਾ
ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਜਿਲਾ ਬਾਗਲਕੋਟ (Bagalkot District) ਵਿਖੇ ਜੋ ਇਕ ਪਤੀ ਵਲੋਂ ਹੀ ਆਪਣੀ ਪਤਨੀ ਨੂੰ ਫਾਹੇ ‘ਤੇ ਲਟਕਾ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਪਤਨੀ ਦੀ ਫਾਹੇੇ ਤੇ ਲਟਕਦੇ ਸਮੇਂ ਤੜਪਦੇ ਹੋਏ ਦੀ ਵੀਡੀਓ ਬਣਾ ਕੇ ਵੀਡੀਓ ਕਾਲਿੰਗ ਰਾਹੀਂ ਦੋਸਤਾਂ ਅਤੇ ਪਤਨੀ ਦੇ ਪਰਿਵਾਰਾਂ ਨੂੰ ਦਿਖਾਈ ਗਈ ਹੈ ਦੀ ਪਛਾਣ ਪ੍ਰਵੀਨ ਜਿਗਲੂਰ (Praveen Jiglur) ਦੇ ਤੌਰ ‘ਤੇ ਹੋਈ ਹੈ ਜਦੋਂ ਕਿ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਭਾਗਿਆਸ੍ਰੀ ਜਿਗਲੂਰ (Bhagyasri Jigloor) ਵਜੋਂ ਹੋਈ ਹੈ ।
ਕੀ ਕਾਰਨ ਰਿਹਾ ਮਹਿਲਾ ਦੀ ਹੱਤਿਆ ਕਰਨ ਦਾ
ਉਪਰੋਕਤ ਵਾਪਰੇ ਘਟਨਾਕ੍ਰਮ ਦੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤੀ ਨੂੰ ਸ਼ੱਕ ਸੀ ਕਿ ਪਤਨੀ ਦਾ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਹੈ । ਪੁਲਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਦੋਸ਼ੀ ਨੇ ਮਹਿਲਾ ਦਾ ਗਲਾ ਘੁੱਟ ਕੇ ਮਾਰਨ ਤੋਂ ਪਹਿਲਾਂ ਪਤਨੀ ਨਾਲ ਕੁੱਟਮਾਰ (Beating) ਕੀਤੀ ਸੀ ।
ਪੇਕੇ ਘਰ ਗਈ ਪਤਨੀ ਨੂੰ ਘਰ ਲਿਆਂਦਿਆਂ ਹੀ ਟੰਗ ਦਿੱਤਾ
ਜਿਲਾ ਬਾਗਲਕੋਟ ਵਿਖੇ ਆਪਣੀ ਹੀ ਪਤਨੀ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੇ ਲੜਾਈ ਝਗੜੇ ਦੇ ਚਲਦਿਆਂ ਘਰ ਛੱਡ ਕੇ ਗਈ ਪਤਨੀ ਨੂੰ ਉਸਦੇ ਪੇਕੇ ਘਰ ਜਾ ਕੇ ਸਮਝਾ ਬੁਝਾ ਕੇ ਲਿਆਉਣ ਤੋਂ ਬਾਅਦ ਘਰ ਆਉਂਦਿਆਂ ਹੀ ਫਾਹੇ ਤੇ ਲਟਕਾ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ । ਸੂਚਨਾ ਮਿਲਣ ਤੋਂ ਤੁਰੰਤ ਬਾਅਦ ਬਿਲਾਗੀ ਪੁਲਸ ਘਟਨਾ ਸਥਾਨ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ । ਦੋਸ਼ੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ ।










