ਮੈਂ ਅਸਤੀਫਾ ਦੇਣ ਲਈ ਰਾਜ ਭਵਨ ਨਹੀਂ ਜਾਵਾਂਗੀ : ਮਮਤਾ ਬੈਨਰਜੀ

ਕੋਲਕਾਤਾ, 5 ਮਈ 2026 : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ (West Bengal) ਵਿਚ ਚੋਣਾਂ ਦੇ ਆਏ ਨਤੀਜਿਆਂ ਤੋਂ ਇਕ ਦਿਨ ਬਾਅਦ ਮਮਤਾ ਬੈਨਰਜ਼ੀ (Mamata Banerjee) ਵਲੋਂ ਆਪਣਾ ਇਕ ਬਿਆਨ ਜਾਰੀ ਕੀਤਾ ਗਿਆ ਹੈ ।

ਕੀ ਆਖਿਆ ਗਿਆ ਹੈ ਮਮਤਾ ਬੈਨਰਜੀ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ (Assembly elections) ਦੇ ਇੱਕ ਦਿਨ ਬਾਅਦ ਮੰਗਲਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਅਸਤੀਫਾ ਦੇਣ ਲਈ ਰਾਜਭਵਨ ਨਹੀਂ ਜਾਣਗੇ । ਮਮਤਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਚੋਣ ਹਾਰੇ ਨਹੀਂ ਹਾਂ ਬਲਕਿ ਸਾਨੂੰ ਹਰਾਇਆ ਗਿਆ ਹੈ ।

ਭਾਜਪਾ ਤੇ ਚੋਣ ਕਮਿਸ਼ਨ ਨੇ ਐਸ. ਆਈ. ਆਰ. ਬਹਾਨੇ ਲੁੱਟੀਆਂ ਹਨ ਸੀਟਾਂ

ਉਨ੍ਹਾਂ ਕਿਹਾ ਕਿ ਇਹ ਭਾਜਪਾ ਅਤੇ ਚੋਣ ਕਮਿਸ਼ਨ ਵਿਚਕਾਰ ਮਿਲੀਭੁਗਤ ਦਾ ਨਤੀਜਾ ਹੈ । ਉਨ੍ਹਾਂ ਨੇ ਕਾਊਂਟਿੰਗ ਸੈਂਟਰ ਤੱਕ `ਤੇ ਕਬਜ਼ਾ ਕਰ ਲਿਆ। ਮੇਰੇ ਪੇਟ ਅਤੇ ਪਿੱਠ `ਤੇ ਲੱਤ ਮਾਰੀ। ਧੱਕਾ ਦੇ ਕੇ ਬਾਹਰ ਕੱਢਿਆ । ਮਮਤਾ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਚੋਣ ਕਮਿਸ਼ਨ ਨੇ ਐਸ. ਆਈ. ਆਰ. (S. I. R.) ਦੇ ਬਹਾਨੇ 100 ਸੀਟਾਂ ਲੁੱਟੀਆਂ ।