ਸੰਭਲ, 18 ਅਪ੍ਰੈਲ 2026 : ਉੱਤਰ ਪ੍ਰਦੇਸ਼ (Uttar Pradesh) ਦੇ ਸੰਭਲ ਜਿਲੇ `ਚ ਪ੍ਰਸ਼ਾਸਨ ਵਲੋਂ ਬਿਛੌਲੀ ਪਿੰਡ `ਚ ਸਰਕਾਰੀ ਜ਼ਮੀਨ `ਤੇ ਕਥਿਤ ਤੌਰ `ਤੇ ਬਣੇ ਇਮਾਮਬਾੜੇ ਅਤੇ ਈਦਗਾਹ ਨੂੰ ਢਾਹ ਦਿੱਤਾ ਗਿਆ ਹੈ ।
ਕੀ ਦੱਸਿਆ ਸੰਭਲ ਐਸ. ਡੀ. ਐਮ. ਨੇ
ਸੰਭਲ ਦੀ ਉਪ-ਮੰਡਲ ਮੈਜਿਸਟ੍ਰੇਟ ਨਿਧੀ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਲ ਵਿਭਾਗ ਵੱਲੋਂ ਕੀਤੀ ਗਈ ਨਾਜਾਇਜ਼ ਕਬਜ਼ੇ (Illegal occupation) ਹਟਾਉਣ ਦੀ ਇਸ ਕਾਰਵਾਈ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵੱਡੇ ਪੱਧਰ `ਤੇ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਗਾਟਾ ਨੰਬਰ 1240 ਅਤੇ 1242 `ਚ ਜ਼ਮੀਨ ਦੇ 2 ਟੁਕੜਿਆਂ `ਤੇ ਨਾਜਾਇਜ਼ ਤੌਰ `ਤੇ ਇਮਾਮਬਾੜਾ ਅਤੇ ਈਦਗਾਹ (Imambara and Eidgah) ਬਣਾਈ ਗਈ ਸੀ, ਜਿਸ ਦੀ ਸਿਕਾਇਤ `ਤੇ ਤਹਿਸੀਲਦਾਰ ਦੀ ਅਦਾਲਤ ਨੇ ਸੁਣਵਾਈ ਕਰਦੇ ਹੋਏ ਬੇਦਖ਼ਲੀ ਦੇ ਹੁਕਮ ਜਾਰੀ ਕੀਤੇ ਸਨ ।
ਅਦਾਲਤੀ ਹੁਕਮਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ ਕਾਰਵਾਈ : ਪਟੇਲ
ਪਟੇਲ ਨੇ ਦੱਸਿਆ ਕਿ ਮਾਲ ਵਿਭਾਗ ਅਤੇ ਪੁਲਸ ਦੀਆਂ ਟੀਮਾਂ ਨੇ ਤਹਿਸੀਲਦਾਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਲਈ ਕਾਰਵਾਈ ਕੀਤੀ । ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਸਖ਼ਤ ਸੁਰੱਖਿਆ ਹੇਠ ਚਲਾਈ ਗਈ ਅਤੇ ਇਸ ਦੌਰਾਨ ਸਥਿਤੀ ਕੰਟਰੋਲ ਹੇਠ ਰਹੀ ।










