Patiala Help Club Logo

ਉਤਰ ਪ੍ਰਦੇਸ਼ ਵਿਖੇ ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਆਪਣੇ ਪਿਤਾ ਦਾ ਕਤਲ

ਉੱਤਰ ਪ੍ਰਦੇਸ਼, 24 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਜਿਲਾ ਬਸਤੀ ਦੇ ਛਾਉਣੀ ਥਾਣਾ ਖੇਤਰ ਦੇ ਰਾਮਪੁਰ ਤਿਵਾੜੀ ਪਿੰਡ ਵਿਚ ਧੀ ਵਲੋਂ ਆਪਣੇ ਹੀ ਪਿਤਾ ਦਾ ਕਤਲ (Murder) ਕਰ ਦਿੱਤਾ ਹੈ ।

ਕਿਸ ਕਾਰਨ ਕਰ ਦਿੱਤਾ ਗਿਆ ਧੀ ਵਲੋਂ ਅਜਿਹਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਵਿਖੇ ਬਸਤੀ ਜ਼ਿਲ੍ਹੇ ਦੇ ਛਾਊਣੀ ਥਾਣਾ ਖੇਤਰ ਦੇ ਰਾਮਾਪੁਰ ਤਿਵਾੜੀ ਪਿੰਡ ਵਿਚ ਜੋ ਇਕ ਧੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਪਿਤਾ ਵਲੋਂ ਧੀ ਦੇ ਪ੍ਰੇਮ ਸਬੰਧਾਂ ਦਾ ਵਿਰੋਧ ਕਰਨ ਦੱਸਿਆ ਜਾ ਰਿਹਾ ਹੈ ।

ਪੁਲਸ ਨੇ ਕਰ ਦਿੱਤੀ ਹੈ ਦੋਹਾਂ ਦੀ ਭਾਲ ਸ਼਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ । ਪੁਲਸ ਨੇ ਕਤਲ ਦਾ ਮੁਕੱਦਮਾ ਦਰਜ (Case registered) ਕਰ ਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ ਹੈ । ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ । ਪਿੰਡ ਵਾਸੀਆਂ ਮੁਤਾਬਕ, ਕ੍ਰਿਸ਼ਨਾ ਧੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਕਾਫ਼ੀ ਚਿੰਤਤ ਰਹਿੰਦੇ ਸਨ ਅਤੇ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਕਸਰ ਵਿਵਾਦ ਹੁੰਦਾ ਸੀ ।

Advertisement