ਈਰਾਨੇ ਕੀਤਾ ਸਾਉਦੀ ਅਰਾਮਕੋ ਦੀ ਸਰਕਾਰੀ ਤੇਲ ਕੰਪਨੀ ਤੇ ਹਮਲਾ

ਇਰਾਨ, 2 ਮਾਰਚ 2026 : ਇਜਰਾਇਲ-ਇਰਾਨ (Israel-Iran) ਵਿਚਕਾਰ ਸ਼ੁਰੂ ਹੋਈ ਜੰਗ ਨੂੰ ਬੇਸ਼ਕ ਅੱਜ ਤੀਸਰਾ ਦਿਨ ਹੋ ਚੁੱਕਿਆ ਹੈ ਦੇ ਚਲਦਿਆਂ ਈਰਾਨ ਨੇ ਸਾਉਦੀ ਅਰਾਮਕੋ ਦੀ ਤੇਲ ਕੰਪਨੀ ਤੇ ਹਮਲਾ (Attack) ਕੀਤਾ ਹੈ ।

ਕੀ ਨਾਮ ਹੈ ਇਸ ਤੇਲ ਕੰਪਨੀ ਦਾ

ਮਿਲੀ ਜਾਣਕਾਰੀ ਮੁਤਾਬਕ ਜੋ ਈਰਾਨ ਨੇ ਅੱਜ ਸਾਉਦੀ ਅਰਬ ਦੀ ਪ੍ਰਮੁੱਖ ਤੇਲ ਰਿਫਾਇਨਰੀ (Oil refinery) ਤੇ ਹਮਲਾ ਕੀਤਾ ਦੇ ਨਾਮ ਰਾਸ ਤਨੂਰਾ ਹੈ। ਇਹ ਰਿਫਾਇਨਰੀ ਤੇਲ ਕੰਪਨੀ ਸਾਊਦੀ ਅਰਾਮਕੋ ਦੀ ਹੈ ਤੇ ਹਮਲੇ ਤੋਂ ਬਾਅਦ ਰਿਫਾਇਨਰੀ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸਦੀ ਸਮਰੱਥਾ ਲਗਭਗ 550,000 ਤੋਂ 600,000 ਬੈਰਲ ਪ੍ਰਤੀ ਦਿਨ ਹੋਣ ਦਾ ਅਨੁਮਾਨ ਹੈ ।

ਕੀ ਆਖਿਆ ਈਰਾਨ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਨੇ

ਰਾਸ ਤਨੂਰਾ (Ras Tanura) ਤੇਲ ਨਿਰਯਾਤ ਟਰਮੀਨਲ ਦੁਨੀਆ ਦੇ ਸਭ ਤੋਂ ਵੱਡੇ ਆਫਸ਼ੋਰ ਤੇਲ ਲੋਡਿੰਗ ਟਰਮੀਨਲਾਂ ਵਿੱਚੋਂ ਇੱਕ ਹੈ । ਇੱਥੋਂ ਕੱਚਾ ਤੇਲ ਵੱਡੇ ਤੇਲ ਟੈਂਕਰਾਂ ਵਿੱਚ ਲੋਡ ਕੀਤਾ ਜਾਂਦਾ ਹੈ ਅਤੇ ਸੰਯੁਕਤ ਰਾਜ, ਏਸ਼ੀਆ ਅਤੇ ਯੂਰਪ ਸਮੇਤ ਕਈ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ । ਇਸ ਦੌਰਾਨ, ਈਰਾਨ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਨੇ ਸੋਮਵਾਰ ਨੂੰ ਕਿਹਾ ਕਿ ਈਰਾਨ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰੇਗਾ । ਇਹ ਬਿਆਨ ਉਨ੍ਹਾਂ ਰਿਪੋਰਟਾਂ ਦੇ ਜਵਾਬ ਵਿੱਚ ਆਇਆ ਹੈ ਕਿ ਈਰਾਨ ਨੇ ਅਮਰੀਕਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਕੋਸਿ਼ਸ਼ ਕੀਤੀ ਹੈ ।

ਈਰਾਨ ਨੇ ਮੁੜ ਕਰ ਦਿੱਤੇ ਹਨ ਯੂ. ਏ. ਈ. ਵਿਚ ਹਮਲੇ ਸ਼ੁਰੂ

ਇਜ਼ਰਾਈਲ ਤੋਂ ਇਲਾਵਾ ਈਰਾਨ ਨੇ ਅੱਜ ਕਤਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਹਮਲੇ ਮੁੜ ਸ਼ੁਰੂ ਕਰ ਦਿੱਤੇ । ਦੂਜੇ ਪਾਸੇ, ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਹੈ । ਇਸਨੇ ਇਜ਼ਰਾਈਲ ਵਿੱਚ ਕਈ ਥਾਵਾਂ `ਤੇ ਬੰਬਾਰੀ ਕੀਤੀ ਹੈ । ਈਰਾਨ ਦੁਆਰਾ ਸਮਰਥਤ ਹਿਜ਼ਬੁੱਲਾ ਹੁਣ ਕਹਿੰਦਾ ਹੈ ਕਿ ਉਹ ਖਮੇਨੀ ਦੀ ਮੌਤ ਦਾ ਬਦਲਾ ਲੈ ਰਿਹਾ ਹੈ ।