Patiala Help Club Logo

ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਨੇ ਦਿੱਤਾ ਕੌਮ ਦੇ ਨਾਮ ਸੰਦੇਸ਼

ਅੰਮ੍ਰਿਤਸਰ, 17 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜ੍ਹਗੱਜ (Kuldeep Singh Garhgaj) ਵਲੋਂ ਸਿੱਖ ਕੌਮ ਦੇ ਨਾਮ ਸੰਦੇਸ਼ ਦਿੱਤਾ ਗਿਆ ਹੈ ।

ਕੀ ਸੰਦੇਸ਼ ਦਿੱਤਾ ਗਿਆ ਹੈ ਜੱਥੇਦਾਰ ਵਲੋਂ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਇਕ ਸਮਾਗਮ ਦੌਰਾਨ ਪੂਰੀ ਸਿੱਖ ਕੌਮ ਦੇ ਨਾਮ ਜੋ ਇਕ ਸੰਦੇਸ਼ ਜਾਰੀ ਕੀਤਾ ਹੈ ਦੇ ਵਿਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਤੇ ਹੋ ਗਈ ਉਨ੍ਹਾਂ ਦੇ ਵਿਆਹ ਕਰਵਾਏ ਜਾਣ ।

ਕੌਮ ਦੀ ਜਨ-ਸੰਖਿਆ ਵਧਾਉਣੀ ਚਾਹੀਦੀ ਹੈ : ਜੱਥੇਦਾਰ ਗੜ੍ਹਗੱਜ

ਉਨ੍ਹਾਂ ਨੇ ਕਿਹਾ ਹੈ ਕਿ ਰਿਸ਼ਤੇ ਕਰਵਾਓ ਨਾ ਕਿ ਭਾਨੀ ਮਾਰੋ । ਉਨ੍ਹਾਂ ਨੇ ਕਿਹਾ ਹੈ ਕਿ ਘੱਟੋ-ਘੱਟ 3 ਜਵਾਕ ਜ਼ਰੂਰ ਪੈਦਾ ਕਰੋ । ਉਨ੍ਹਾਂ ਨੇ ਕਿਹਾ ਹੈ ਕਿ ਮਾਲਵੇ ਵਿੱਚ ਹਲੇ ਭਾਨੀ ਘੱਟ ਮਾਰਦੇ ਹਨ ਪਰ ਮਾਝੇ ਵਾਲਿਆ ਨੂੰ ਵੀ ਸਮਝਣਾ ਚਾਹੀਦਾ ਹੈ । ਜਥੇਦਾਰ ਨੇ ਕਿਹਾ ਹੈ ਕਿ ਕੌਮ ਦੀ ਜਨਸੰਖਿਆ (Population) ਵਧਾਉਣੀ ਚਾਹੀਦੀ ਹੈ ।

Advertisement