Patiala Help Club Logo

ਗਸ਼ਤ ਦੌਰਾਨ ਜੇ. ਸੀ. ਓ. ਦੀ ਹੋਈ ਫਿਸਲਣ ਕਾਰਨ ਮੌਤ

ਬਾਰਾਮੂਲਾ, 11 ਮਈ 2026 : ਭਾਰਤ ਦੇਸ਼ ਦੇ ਉਤਰੀ ਕਸ਼ਮੀਰ (North Kashmir) ਦੇ ਜਿਲਾ ਬਾਰਾਮੂਲਾ ਦੇ ਖੇਤਰ ਵਿਖੇ ਇਕ ਜੇ. ਸੀ. ਓ. ਰੈਂਕ ਦੇ ਅਧਿਕਾਰੀ ਦੀ ਗਸ਼ਤ ਦੌਰਾਨ ਫਿਸਲਣ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਅਧਿਕਾਰੀ

ਮਿਲੀ ਜਾਣਕਾਰੀ ਮੁਤਾਬਕ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜਿ਼ਲ੍ਹੇ ਦੇ ਰਫੀਆਬਾਦ ਵਿੱਚ ਹਮਾਮ ਮਾਰਕੂਟ ਖੇਤਰ ਦੇ ਉੱਪਰੀ ਜੰਗਲਾਤ ਪੱਟੀ ਵਿੱਚ ਰਾਤ ਦੀ ਗਸ਼ਤ ਦੌਰਾਨ ਅਚਾਨਕ ਫਿਸਲਣ ਕਾਰਨ ਫੌਜ ਦੇ ਇੱਕ ਜੂਨੀਅਰ ਕਮਿਸ਼ਨਡ ਅਫਸਰ (Junior Commissioned Officer) (ਜੇ. ਸੀ. ਓ.) ਦੀ ਮੌਤ ਹੋ ਗਈ ਦੀ ਪਛਾਣ 32 ਰਾਸ਼ਟਰੀ ਰਾਈਫਲਜ਼ ਦੇ ਹੀਰਾ ਬਹਾਦਰ ਪਾਂਡੇ (Hira Bahadur Pandey) ਵਜੋਂ ਹੋਈ ਹੈ । ਅਧਿਕਾਰੀਆਂ ਨੇ ਉਸਦੀ ਪਛਾਣ ਪੀ/ਯੂਨਿਟ 3/9 ਜੀਆਰ ਨਾਲ ਸਬੰਧਤ ਨਾਇਬ ਸੂਬੇਦਾਰ ਵਜੋਂ ਕੀਤੀ ਹੈ ।

ਪੁਲਸ ਨੇ ਕੇਸ ਦਰਜ ਕਰਕੇ ਲਿਆ ਹੈ

ਅਧਿਕਾਰੀਆਂ ਨੇ ਇਸ ਘਟਨਾ ਨੂੰ ਦੁਰਘਟਨਾ ਦੱਸਦਿਆਂ ਕਿਹਾ ਕਿ ਪੁਲਸ ਨੇ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਹੈ । ਰਫੀਆਬਾਦ ਦੇ ਉੱਪਰਲੇ ਜੰਗਲੀ ਖੇਤਰ ਔਖੇ ਇਲਾਕਿਆਂ ਲਈ ਜਾਣੇ ਜਾਂਦੇ ਹਨ ਅਤੇ ਸੁਰੱਖਿਆ ਬਲਾਂ ਦੁਆਰਾ ਅਕਸਰ ਗਸ਼ਤ ਕੀਤੀ ਜਾਂਦੀ ਹੈ, ਖਾਸ ਕਰਕੇ ਰਾਤ ਦੇ ਸਮੇਂ ਦੀਆਂ ਕਾਰਵਾਈਆਂ ਅਤੇ ਅੱਤਵਾਦ ਵਿਰੋਧੀ ਨਿਗਰਾਨੀ ਮਿਸ਼ਨਾਂ ਦੌਰਾਨ ।

Advertisement