ਨਵੀਂ ਦਿੱਲੀ, 6 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (Delhi Court) ਨੇ ਅਲ-ਫਲਾਹ ਗਰੁੱਪ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਦੇ ਜੁਡੀਸ਼ੀਅਲ ਰਿਮਾਂਡ (Judicial remand) ਵਿਚ ਵਾਧਾ ਕਰ ਦਿੱਤਾ ਹੈ ।
ਕਿੰਨੇ ਦਿਨਾਂ ਦਾ ਦਿੱਤਾ ਗਿਆ ਹੈ ਜੁਡੀਸ਼ੀਅਲ ਰਿਮਾਂਡ
ਦਿੱਲੀ ਦੀ ਇਕ ਅਦਾਲਤ ਨੇ ਅਲ-ਫਲਾਹ ਗਰੁੱਪ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ (Javed Ahmed Siddiqui) ਨੂੰ ਦਿੱਲੀ `ਚ 45 ਕਰੋੜ ਰੁਪਏ ਦੀ ਜ਼ਮੀਨ ਨੂੰ ਧੋਖਾਦੇਹੀ ਨਾਲ ਹਾਸਲ ਸਬੰਧੀ ਮਨੀ ਲਾਂਡਰਿੰਗ ਦੇ ਇਕ ਮਾਮਲੇ `ਚ ਹੋਰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ `ਤੇ ਭੇਜ ਦਿੱਤਾ ਹੈ । ਸਿੱਦੀਕੀ ਨੂੰ ਵਧੀਕ ਸੈਸ਼ਨ ਜੱਜ ਸ਼ੀਤਲ ਚੌਧਰੀ ਪ੍ਰਧਾਨ ਦੇ ਸਾਹਮਣੇ ਪੇਸ਼ ਕੀਤਾ ਗਿਆ । ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉਸ ਨੂੰ 25 ਮਾਰਚ ਨੂੰ 10 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ `ਤੇ ਭੇਜਿਆ ਸੀ ਜਿਸ ਦੀ ਮਿਆਦ ਸ਼ਨੀਵਾਰ ਖਤਮ ਹੋ ਗਈ ਸੀ ।
ਮਨੀ ਲਾਂਡਰਿੰਗ ਰੋਕਥਾਮਐਕਟ ਵਿਚ ਕੀਤਾ ਸੀ ਸਿੱਦੀਕੀ ਨੂੰ ਗ੍ਰਿਫ਼ਤਾਰ
ਈ. ਡੀ. ਨੇ ਸਿੱਦੀਕੀ ਨੂੰ 24 ਮਾਰਚ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (Prevention of Money Laundering Act) ਅਧੀਨ ਇਕ ਹੋਰ ਮਾਮਲੇ `ਚ ਗ੍ਰਿਫ਼ਤਾਰ ਕੀਤਾ ਸੀ । ਜਾਂਚ ਦੌਰਾਨ ਖੁਲਾਸਾ ਹੋਇਆ ਕਿ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ ਤੇ ਧੋਖਾਦੇਹੀ ਨਾਲ ਜ਼ਮੀਨ ਹਾਸਲ ਕਰਨ ਲਈ ਵਰਤੇ ਗਏ ਸਨ । ਤਾਰਬੀਆ ਐਜੂਕੇਸ਼ਨ ਫਾਊਂਡੇਸ਼ਨ ਦੇ ਡਾਇਰੈਕਟਰ ਤੇ ਕਈ ਸ਼ੇਅਰ ਰੱਖਣ ਵਾਲੇ ਸਿੱਦੀਕੀ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਧੋਖਾਦੇਹੀ ਕਰਨ ਦੀ ਸਾਜਿਸ਼ ਰਚੀ ਸੀ ।










