Patiala Help Club Logo

ਮਨੀ ਲਾਂਡਰਿੰਗ ਮਾਮਲੇ ਵਿਚ ਕ੍ਰਿਸ਼ਨੂ ਸ਼ਾਰਦਾ ਨੂੰ ਭੇਜਿਆ ਈ. ਡੀ. ਹਿਰਾਸਤ ਵਿਚ

ਚੰਡੀਗੜ੍ਹ, 19 ਸਤੰਬਰ 2026 : ਪੀ. ਐਮ. ਐਲ. ਏ. ਦੀ ਵਿਸ਼ੇਸ਼ ਅਦਾਲਤ (PMLA Special Court) ਵਲੋਂ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਮੁਲਜਮ ਕ੍ਰਿਸ਼ਨੂ ਸ਼ਾਰਦਾ ਨੂੰ ਈ. ਡੀ. ਦੀ ਹਿਰਾਸਤ (ED custody) ਵਿਚ ਭੇਜਿਆ ਗਿਆ ਹੈ ।

ਕਿੰਨੇ ਦਿਨਾਂ ਦੀ ਹਿਰਾਸਤ ਵਿਚ ਗਿਆ ਹੈ ਭੇਜਿਆ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਐੱਚ. ਐੱਸ. ਭੁੱਲਰ ਦੇ ਰਿਸ਼ਵਤ ਮਾਮਲੇ ’ਚ ਵਿਚੋਲੇ ਅਤੇ ਸਹਿ-ਮੁਲਜ਼ਮ ਕ੍ਰਿਸ਼ਨੁੂ ਸ਼ਾਰਦਾ (Krishnu Sharda) ਨੂੰ ਜੋ ਪੀ. ਐਮ. ਐਲ. ਏ. ਦੀ ਵਿਸ਼ੇਸ਼ ਅਦਾਲਤ ਵਲੋਂ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੀ ਹਿਰਾਸਤ ਵਿਚ ਭੇਜਿਆ ਗਿਆ ਹੈ ਉਹ 7 ਦਿਨਾਂ ਦੀ ਹਿਰਾਸਤ ਹੈ । ਦੱਸਣਯੋਗ ਹੈ ਕਿ ਈ. ਡੀ. ਵਲੋਂ ਕ੍ਰਿਸ਼ਨੂੰ ਸ਼ਾਰਦਾ ਤੋਂ ਪੁੱਛਗਿਛ ਕਰਨ ਲਈ ਅਦਾਲਤ ਤੋਂ 14 ਦਿਨਾਂ ਦੀ ਹਿਰਾਸਤ ਮੰਗੀ ਗਈ ਸੀ ਤੇ ਹੁਣ ਸ਼ਾਰਦਾ ਨੂੰ 25 ਸਤੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।

Advertisement