Patiala Help Club Logo

ਦਿਨ ਦਿਹਾੜੇ ਆੜ੍ਹਤੀਏ ਤੋਂ ਗੰਨ ਪੁਆਇੰਟ ‘ਤੇ ਲੁੱਟੇ ਲੱਖਾਂ ਰੁਪਏ

ਖੰਨਾ, 8 ਅਕਤੂਬਰ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਖੰਨਾ (Khanna) ਦੇ ਨੈਸ਼ਨਲ ਹਾਈਵੇ ‘ਤੇ ਦਿਨ ਦਿਹਾੜੇ ਗੰਨ ਪੁਆਇੰਟ ‘ਤੇ ਕੁੱਝ ਵਿਅਕਤੀਆਂ ਵਲੋਂ ਲੱਖਾਂ ਰੁਪਏ ਲੁੱਟੇ (Lakhs of rupees looted) ਗਏ ਹਨ।

ਕਿੰਨੇ ਲੱਖ ਲੁੱਟੇ ਗਏ ਹਨ ਆੜ੍ਹਤੀਏ ਤੋਂ

ਮਿਲੀ ਜਾਣਕਾਰੀ ਅਨੁਸਾਰ ਖੰਨਾ ਨੈਸ਼ਨਲ ਹਾਈਵੇ ‘ਤੇ ਜੋ ਦਿਨ ਦਿਹਾੜੇੇ ਬੈਂਕ ਦੇ ਬਾਹਰੋਂ ਇਕ ਆੜ੍ਹਤੀਏ ਤੋਂ ਬੰਦੂਕ ਦੀ ਨੋਕ (Gun point) ‘ਤੇ ਲੱਖਾਂ ਰੁਪਏ ਲੁੱਟਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਆੜ੍ਹਤੀਏ ਤੋਂ 15 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ । ਦੱਸਣਯੋਗ ਹੈ ਕਿ ਜਿਸ ਆੜ੍ਹਤੀਏ ਤੋਂ ਲੁੱਟ ਕੀਤੀ ਗਈ ਹੈ ਉਹ ਅਮਲੋਹ ਤੋਂ ਪੈਸੇ ਲੈਣ ਲਈ ਆਇਆ ਸੀ ।

ਲੁੱਟ ਦਾ ਸਿ਼ਕਾਰ ਵਿਅਕਤੀ ਨੇ ਕਰਵਾਈ ਪੁਲਸ ਵਿਚ ਸਿ਼ਕਾਇਤ ਦਰਜ

ਪ੍ਰਾਪਤ ਸੂੁਚਨਾ ਮੁਤਾਬਕ ਜਿਸ ਆੜ੍ਹਤੀਏ ਨਾਲ ਖੰਨਾ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਬੰਦੂਕ ਦੀ ਨੋਕ ‘ਤੇ ਆੜ੍ਹਤੀਏ ਤੋਂ 15 ਲੱਖ ਰੁਪਏ ਦੀ ਲੁੱਟ ਹੋਈ ਹੈ ਵਲੋਂ ਆਪਣੇ ਪਿਤਾ ਨਾਲ ਪੁਲਸ ਥਾਣੇ ਜਾ ਕੇ ਸਮੁੱਚੇ ਘਟਨਾਕ੍ਰਮ ਦੀ ਸਿ਼ਕਾਇਤ ਦਰਜ (Complaint filed) ਕਰਵਾਈ ਗਈ ਹੈ । ਆੜ੍ਹਤੀਏ ਨੇ ਪੁਲਸ ਨੂੰ ਦੱਸਿਆ ਕਿ ਜਿਵੇਂ ਹੀ ਉਹ ਪੇਮੈਂਟ ਲੈ ਕੇ ਐਚ. ਡੀ. ਐਫ. ਸੀ. ਬੈਂਕ ਵਿਚੋਂ ਨਿਕਲ ਕੇ ਕਾਰ ਵਿਚ ਬੈਠਿਆਂ ਤਾਂ ਦੋ ਲੁਟੇਰਿਆਂ ਨੇ ਉਸ ਤੇ ਬੰਦੂਕ ਰੱਖ ਦਿੱਤੀ ਅਤੇ ਰੁਪਏ ਅਤੇ ਕਾਰ ਲੈ ਕੇ ਫਰਾਰ ਹੋ ਗਏ ।

ਕੀ ਆਖਣਾ ਹੈ ਪੁਲਸ ਦਾ

ਉਕਤ ਵਾਪਰੇ ਲੁੱਟ ਖਸੁੱਟ ਦੇ ਘਟਨਾਕ੍ਰਮ ਸਬੰਧੀ ਪੁਲਸ ਨੇ ਆਖਿਆ ਹੈ ਕਿ ਪੁਲਸ ਵਲੋਂ ਸਮੁੱਚੇ ਘਟਨਾਕ੍ਰਮ ਦੀ ਜਾਂਚ ਲਈ ਸੀ. ਸੀ. ਟੀ. ਵੀ. ਕੈੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇੇ ਰੁਪਏ ਵੀ ਬਰਾਮਦ ਕਰਵਾਏ ਜਾਣਗੇ ।