ਮੋਹਾਲੀ, 17 ਨਵੰਬਰ 2025 : ਲਾਰੈਂਸ ਬਿਸ਼ਨੋਈ ਗਰੁੱਪ (Lawrence Bishnoi Group) ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੂਸੇਵਾਲਾ (Musewala) ਦੇ ਪਿਤਾ ਤੇ ਗਇਕ ਮਨਕੀਰਤ ਔਲਖ (Mankirt Aulakh) ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ।
ਪੋਸਟ ਵਿਚ ਕੀ ਲਿਖਿਆ ਗਿਆ ਹੈ
ਪੋਸਟ ਵਿੱਚ ਲਿਖਿਆ ਗਿਆ ਹੈ ਕਿ ‘ਖਿੱਚ ਲਓ ਤਿਆਰੀ ਤੇ ਕਰਲੋ ਅਗਲੇ ਜਨਮ ਦੀ ਤਿਆਰੀ’, ‘ਸਕਿਉਰਿਟੀ ਜਿੰਨੀ ਵਧਾ ਸਕਦੇ ਵਧਾ ਲਓ’ । ਇਸ ਤੋਂ ਇਲਾਵਾ ਪੋਸਟ ਵਿੱਚ ਇਹ ਵੀ ਲਿਖਿਆ ਹੈ, ‘ਜਿੱਥੇ ਭੱਜਣਾ ਜਿੱਥੇ ਲੁਕਣਾ ਉਥੇ ਲੁੱਕ ਜਾਓ’, ‘ਬਹੁਤ ਜੀਅ ਲਿਆ ਹੁਣ, ਗੋਲੀ ਕਰਾਂਗੇ ਆਰ-ਪਾਰ’। ਧਮਕੀ ਵਾਲੇ ਸੁਨੇਹੇ ‘ਚ ਗੁਰਮੀਤ ਬਬਲੂ ਤੇ ਅਮਨ ਜੈਂਤੀਪੁਰ ਦਾ ਵੀ ਜ਼ਿਕਰ ਕੀਤਾ ਗਿਆ ਹੈ । ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਹਾਂ।


