ਖਰੜ, 27 ਜੂਨ 2026 : ਸਥਾਨਕ ਰਣਜੀਤ ਨਗਰ ਨੇੜੇ ਸਥਿਤ ਨਿਊ ਅਮਨ ਸਿਟੀ `ਚ ਕਿਰਾਏ ਦੇ ਕਮਰੇ `ਚ ਰਹਿ ਰਹੀ ਐੱਮ. ਐੱਸ. ਸੀ. ਵਿਦਿਆਰਥਣ (Student) ਨੇ ਫਾਹਾ ਲੈ ਕੇ ਖ਼ੁਦਕੁਸ਼ੀ (Suicide) ਕਰ ਲਈ ।
ਕੌਣ ਹੈ ਇਹ ਲੜਕੀ
ਮ੍ਰਿਤਕਾ ਦੀ ਪਛਾਣ ਕਰੀਨਾ ਵਰਮਾ (23) ਵਜੋਂ ਹੋਈ ਹੈ । ਉਹ ਮੂਲ ਤੌਰ `ਤੇ ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਦੀ ਰਹਿਣ ਵਾਲੀ ਸੀ ਅਤੇ ਰਿਆਤ ਐਂਡ ਬਾਹਰਾ ਯੂਨੀਵਰਸਿਟੀ (ਸਹੋੜਾ) `ਚ ਐੱਮ. ਐੱਸ. ਸੀ. ਦੀ ਪੜ੍ਹਾਈ ਕਰ ਰਹੀ ਸੀ । ਪੁਲਸ ਨੂੰ ਦਿੱਤੇ ਬਿਆਨ `ਚ ਮ੍ਰਿਤਕਾ ਦੇ ਪਿਤਾ ਜੈਪਾਲ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਡ੍ਰਾਈ ਕਲੀਨਿੰਗ ਦਾ ਕੰਮ ਕਰਦੇ ਹਨ । ਉਨ੍ਹਾਂ ਦੇ ਪਰਿਵਾਰ `ਚ ਦੋ ਧੀਆਂ ਅਤੇ ਇਕ ਪੁੱਤਰ ਹੈ । ਕਰੀਨਾ ਉਨ੍ਹਾਂ ਦੀ ਵਿਚਕਾਰਲੀ ਔਲਾਦ ਸੀ । ਉਹ ਨਿਊ ਅਮਨ ਸਿਟੀ ਦੇ ਮਕਾਨ ਨੰਬਰ-97 ਦੀ ਪਹਿਲੀ ਮੰਜ਼ਿਲ `ਤੇ ਕਿਰਾਏ ਦੇ ਕਮਰੇ `ਚ ਰਹਿ ਰਹੀ ਸੀ ।
ਕਰੀਨਾ ਦੇ ਨਾਲ ਵਾਲੇ ਕਮਰੇ ਵਿਚ ਰਹਿਣ ਵਾਲੀ ਵਿਦਿਆਰਥਣ ਨੇ ਦੱਸਿਆ ਸੀ ਫੋਨ ਕਰਕੇ
ਉਨ੍ਹਾਂ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 5:30 ਵਜੇ ਕਰੀਨਾ ਦੇ ਨਾਲ ਵਾਲੇ ਕਮਰੇ `ਚ ਰਹਿਣ ਵਾਲੀ ਇਕ ਵਿਦਿਆਰਥਣ ਦਾ ਫੋਨ ਆਇਆ । ਉਸ ਨੇ ਸੂਚਨਾ ਦਿੱਤੀ ਕਿ ਕਰੀਨਾ ਨੇ ਆਪਣੇ ਕਮਰੇ `ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਹੈ । ਸੂਚਨਾ ਮਿਲਦਿਆਂ ਹੀ ਉਹ ਮੌਕੇ `ਤੇ ਪਹੁੰਚੇ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ । ਜਿਉਂ ਹੀ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਵੇਖਿਆ ਗਿਆ ਤਾਂ ਕਰੀਨਾ ਨੇ ਪੱਖੇ ਨਾਲ ਲਟਕ (Hanging from the fan) ਕੇ ਖ਼ੁਦਕੁਸ਼ੀ ਕਰ ਲਈ ਸੀ ।
ਖੁਦਕੁਸ਼ੀ ਨੋਟ ਵੀ ਹੋਇਆ ਹੈ ਬਰਾਮਦ
ਪੁਲਸ ਨੇ ਮੌਕੇ ਤੋਂ ਇਕ ਖ਼ੁਦਕੁਸ਼ੀ ਨੋਟ (Suicide note) ਵੀ ਬਰਾਮਦ ਕੀਤਾ ਹੈ, ਜਿਸ `ਚ ਉਸ ਨੇ ਆਪਣੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜੈਪਾਲ ਸਿੰਘ ਨੇ ਆਪਣੇ ਬਿਆਨਾਂ `ਚ ਕਿਸੇ ਵੀ ਵਿਅਕਤੀ ਖਿ਼ਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੀ ਇੱਛਾ ਪ੍ਰਗਟਾਈ ਹੈ । ਇਸ ਤੋਂ ਬਾਅਦ ਪੁਲਸ ਨੇ ਧਾਰਾ 194ਬੀ ਤਹਿਤ ਜ਼ਰੂਰੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ ।







