Patiala Help Club Logo

ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ‘ਚ ਅਧਿਕਾਰੀਆਂ ਦੇ ਤਬਾਦਲੇ

Feb 26, 2026 | Breaking, Latest News, PUNJAB

ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਰਾਜ ਭਰ ਵਿੱਚ ਵੱਡੀ ਗਿਣਤੀ ਵਿੱਚ ਆਈ.ਏ.ਐਸ. (IAS) ਅਤੇ ਪੀ.ਸੀ.ਐਸ. (PCS) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ । ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ 26 ਫਰਵਰੀ 2026 ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਇਹ ਤਬਾਦਲੇ ਪ੍ਰਬੰਧਕੀ ਜ਼ਰੂਰਤਾਂ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ ਇਸ ਫੇਰਬਦਲ ਵਿੱਚ ਪਟਿਆਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਵਿੱਚ ਕਈ ਅਹਿਮ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ:

  • ਸ਼੍ਰੀਮਤੀ ਨਵਰੀਤ ਕੌਰ ਸੇਖੋਂ, ਪੀ.ਸੀ.ਐਸ.: ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਪਟਿਆਲਾ

  • ਸ਼੍ਰੀ ਪਰਮਦੀਪ ਸਿੰਘ, ਪੀ.ਸੀ.ਐਸ.: ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ ਦੇ ਨਾਲ-ਨਾਲ ਵਧੀਕ ਮੁੱਖ ਪ੍ਰਸ਼ਾਸਕ, ਪਟਿਆਲਾ ਵਿਕਾਸ ਅਥਾਰਟੀ, ਪਟਿਆਲਾ ਦਾ ਵਾਧੂ ਚਾਰਜ

  • ਸ਼੍ਰੀਮਤੀ ਇਸਮਤ ਵਿਜੈ ਸਿੰਘ, ਪੀ.ਸੀ.ਐਸ.: ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਪਟਿਆਲਾ ਤੋਂ ਉੱਪ ਮੰਡਲ ਮੈਜਿਸਟਰੇਟ, ਧੂਰੀ

  • ਸ਼੍ਰੀ ਨਵਦੀਪ ਕੁਮਾਰ, ਪੀ.ਸੀ.ਐਸ.: ਵਧੀਕ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ. (PRTC), ਪਟਿਆਲਾ

  • ਸ਼੍ਰੀਮਤੀ ਹਰਜੋਤ ਕੌਰ, ਪੀ.ਸੀ.ਐਸ.: ਵਧੀਕ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ., ਪਟਿਆਲਾ ਤੋਂ ਉੱਪ ਮੰਡਲ ਮੈਜਿਸਟਰੇਟ, ਦੁਧਨ ਸਾਧਾਂ

  • ਸ਼੍ਰੀ ਅਮਨਦੀਪ ਸਿੰਘ ਮਾਵੀ, ਪੀ.ਸੀ.ਐਸ.: ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਹੈਡਕੁਆਟਰ), ਪਟਿਆਲਾ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ), ਪਟਿਆਲਾ

  • ਸ਼੍ਰੀ ਗੁਰਮੀਤ ਸਿੰਘ, ਪੀ.ਸੀ.ਐਸ.: ਮੁੱਖ ਮੰਤਰੀ ਖੇਤਰੀ ਅਫਸਰ, ਪਟਿਆਲਾ

  • ਸ਼੍ਰੀ ਸਤੀਸ਼ ਚੰਦਰ, ਪੀ.ਸੀ.ਐਸ.: ਮੁੱਖ ਮੰਤਰੀ ਖੇਤਰੀ ਅਫਸਰ, ਪਟਿਆਲਾ ਤੋਂ ਉੱਪ ਮੰਡਲ ਮੈਜਿਸਟਰੇਟ, ਸੰਗਰੂਰ

ਹੋਰ ਅਧਿਕਾਰੀਆਂ ਦੇ ਤਬਾਦਲਿਆਂ ਦੀ ਮੁਕੰਮਲ ਸੂਚੀ:

  • ਸ੍ਰੀ ਰਾਜਦੀਪ ਸਿੰਘ ਬਰਾੜ, ਆਈ.ਏ.ਐਸ.: ਤੈਨਾਤੀ ਲਈ ਉਪਲੱਬਧ

  • ਸ੍ਰੀ ਸੁਨੀਲ, ਆਈ.ਏ.ਐਸ.: ਉੱਪ ਮੰਡਲ ਮੈਜਿਸਟਰੇਟ, ਬਲਾਚੌਰ

  • ਸ੍ਰੀ ਗੁਰਪ੍ਰੀਤ ਸਿੰਘ ਥਿੰਦ, ਪੀ.ਸੀ.ਐਸ.: ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਬਠਿੰਡਾ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਬਠਿੰਡਾ

  • ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਪੀ.ਸੀ.ਐਸ.: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਾਜਿਲਕਾ

  • ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐਸ.: ਵਿਸ਼ੇਸ਼ ਸਕੱਤਰ, ਯਾਤਰਾ ਤੇ ਸੱਭਿਆਚਾਰਕ ਮਾਮਲੇ ਵਿਭਾਗ

  • ਸ੍ਰੀ ਗੁਰਸਿਮਰਨ ਸਿੰਘ ਢਿਲੋਂ, ਪੀ.ਸੀ.ਐਸ.: ਕਮਿਸ਼ਨਰ, ਨਗਰ ਨਿਗਮ, ਬਟਾਲਾ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਗੁਰਦਾਸਪੁਰ

  • ਸ੍ਰੀਮਤੀ ਵੀਰਪਾਲ ਕੌਰ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਰਾਮਪੁਰਾ ਫੂਲ

  • ਸ੍ਰੀ ਦੀਪਕ ਭਾਟੀਆ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਿਲੌਰ

  • ਸ੍ਰੀ ਰਜਨੀਸ਼ ਅਰੋੜਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਮਜੀਠਾ

  • ਸ੍ਰੀ ਰਵਿੰਦਰ ਸਿੰਘ ਅਰੋੜਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਅਬੋਹਰ

  • ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਹੁਸ਼ਿਆਰਪੁਰ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਹੁਸ਼ਿਆਰਪੁਰ

  • ਸ੍ਰੀਮਤੀ ਸ਼ਾਇਰੀ ਮਲਹੋਤਰਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ ਜਲੰਧਰ-II

  • ਸ਼੍ਰੀ ਤਰਸੇਮ ਚੰਦ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ ਦਿੜਬਾ

  • ਸ਼੍ਰੀ ਜਸਪ੍ਰੀਤ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਰੂਪਨਗਰ

  • ਸ਼੍ਰੀ ਅਸ਼ੋਕ ਕੁਮਾਰ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਅਜਨਾਲਾ

  • ਸ੍ਰੀ ਅਮਨਪ੍ਰੀਤ ਸਿੰਘ, ਪੀ.ਸੀ.ਐਸ.: ਸੰਯੁਕਤ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ

  • ਸ਼੍ਰੀ ਅਮਰੀਕ ਸਿੰਘ, ਪੀ.ਸੀ.ਐਸ.: ਮੁੱਖ ਮੰਤਰੀ ਖੇਤਰੀ ਅਫਸਰ, ਲੁਧਿਆਣਾ

  • ਸ਼੍ਰੀ ਅਭਿਸ਼ੇਕ ਸ਼ਰਮਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ

  • ਸ਼੍ਰੀ ਰਿਸ਼ਭ ਬਾਂਸਲ, ਪੀ.ਸੀ.ਐਸ.: ਵਧੀਕ ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਗੋਦਾਮ ਨਿਗਮ ਲਿਮਟਿਡ

  • ਸ੍ਰੀ ਪੰਕਜ ਕੁਮਾਰ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਮਲੋਟ

  • ਸ਼੍ਰੀ ਪੁਨੀਤ ਸ਼ਰਮਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਰੀਦਕੋਟ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਫਰੀਦਕੋਟ

  • ਸ੍ਰੀਮਤੀ ਜਯੋਤਸਨਾ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਮੁਕੇਰੀਆਂ

  • ਸ੍ਰੀ ਅਦਿੱਤਿਆ ਗੁਪਤਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਸ਼ਾਹਕੋਟ ਅਤੇ ਵਾਧੂ ਚਾਰਜ ਸਟਾਫ ਅਫਸਰ/ ਕਮਿਸ਼ਨਰ, ਜਲੰਧਰ ਮੰਡਲ, ਜਲੰਧਰ

  • ਸ਼੍ਰੀ ਬੇਅੰਤ ਸਿੰਘ ਸਿੱਧੂ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਗੁਰੂ ਹਰਸਹਾਏ

  • ਸ੍ਰੀ ਚੇਤਨ ਬੰਗੜ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਮੋਰਿੰਡਾ

  • ਸ੍ਰੀ ਸਿਮਰਨਜੀਤ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਨਕੋਦਰ

  • ਸ੍ਰੀਮਤੀ ਪਾਇਲ ਗੋਇਲ, ਪੀ.ਸੀ.ਐਸ.: ਸਹਾਇਕ ਕਮਿਸ਼ਨਰ (ਜਨਰਲ), ਲੁਧਿਆਣਾ

  • ਸ੍ਰੀਮਤੀ ਨਵਜੋਤ ਸ਼ਰਮਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਤਿਹਗੜ੍ਹ ਚੂੜੀਆਂ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਗੁਰਦਾਸਪੁਰ

  • ਸ੍ਰੀਮਤੀ ਪ੍ਰਗਤੀ ਸੇਠੀ, ਪੀ.ਸੀ.ਐਸ.: ਸਹਾਇਕ ਕਮਿਸ਼ਨਰ (ਜਨਰਲ), ਅੰਮ੍ਰਿਤਸਰ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, ਰਾਜ ਕਰ, ਅੰਮ੍ਰਿਤਸਰ-I

  • ਸ੍ਰੀ ਗੁਰਕਿਰਨ ਦੀਪ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਾਜਿਲਕਾ

  • ਸ਼੍ਰੀ ਜੁਗਰਾਜ ਸਿੰਘ ਕਾਹਲੋਂ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਪੱਟੀ

  • ਸ਼੍ਰੀ ਅਮਨਦੀਪ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਪੱਟੀ

  • ਸ਼੍ਰੀ ਗਗਨਦੀਪ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਨਿਹਾਲ ਸਿੰਘ ਵਾਲਾ

  • ਸ੍ਰੀ ਕਰਨਵੀਰ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਤਰਨ ਤਾਰਨ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫਸਰ, ਤਰਨ ਤਾਰਨ

ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਤੈਨਾਤੀ ‘ਤੇ ਤੁਰੰਤ ਜੁਆਇਨ ਕਰਨ ਦੀ ਹਦਾਇਤ ਕੀਤੀ ਗਈ ਹੈ ਜੇਕਰ ਕਿਸੇ ਅਧਿਕਾਰੀ ਨੂੰ ਤੈਨਾਤੀ ਨਹੀਂ ਮਿਲੀ, ਤਾਂ ਉਹ ਸਕੱਤਰ, ਪ੍ਰਸੋਨਲ ਨੂੰ ਰਿਪੋਰਟ ਕਰਨਗੇ ਖਾਲੀ ਹੋਈਆਂ ਅਸਾਮੀਆਂ ਦਾ ਪ੍ਰਬੰਧ ਸਬੰਧਤ ਅਥਾਰਟੀ ਵੱਲੋਂ ਅੰਦਰੂਨੀ ਪੱਧਰ ‘ਤੇ ਕੀਤਾ ਜਾਵੇਗਾ

Advertisement