ਕੈਨੇਡਾ, 17 ਨਵੰਬਰ 2026 : ਕੈਨੇਡਾ (Canada) ਦੇ ਸ਼ਹਿਰੀ ਸਰੀ ਵਿਖੇ ਕੁੱਝ ਦਿਨ ਪਹਿਲਾਂ ਹਮਲਾਵਰਾਂ ਵਲੋਂ ਗੋਲੀਬਾਰੀ (Firing) ਕਰਕੇ ਪੰਜਾਬੀ ਮੂਲ ਦੀ ਇਕ ਮਹਿਲਾ ਅਤੇ ਪੁਰਸ਼ ਦੀ ਹੱਤਿਆ (Murder) ਕਰ ਦਿੱਤੀ ਗਈ ਹੈ ।
ਕੀ ਆਖਿਆ ਕੈਨੇਡੀਅਨ ਪੁਲਸ ਨੇ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਵਿੱਚ ਜੋ ਇੱਕ ਪੰਜਾਬੀ ਵਿਅਕਤੀ ਅਤੇ ਉਸਦੀ ਪ੍ਰੇਮਿਕਾ ਨੂੰ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੈ ਵਾਲੀ ਘਟਨਾ ਨੂੰ ਕੈਨੇਡੀਅਨ ਪੁਲਸ (Canadian Police) ਵਲੋਂ ਟਾਰਗੇਟ ਕਿਲਿੰਗ ਦੱਸਿਆ ਗਿਆ ਹੈ । ਜਾਣਕਾਰੀ ਮੁਤਾਬਕ ਹਮਲਾਵਰਾਂ ਵਲੋਂ ਉਕਤ ਵਿਅਕਤੀਆਂ ਦੀ ਕਾਰ ‘ਤੇ ਸਿਰਫ਼ ਗੋਲੀਬਾਰੀ ਹੀ ਨਹੀਂ ਕੀਤੀ ਗਈ ਬਲਕਿ ਉਨ੍ਹਾਂ ਦੀ ਕਾਰ ਨੂੰ ਅੱਗ ਲਗਾ ਦਿੱਤੀ ।
ਕਦੋਂ ਵਾਪਰਿਆ ਘਟਨਾਕ੍ਰਮ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਗੋਲੀਬਾਰੀ ਘਟਨਾਕ੍ਰਮ 15 ਨਵੰਬਰ ਦਿਨ ਐਤਵਾਰ ਨੂੰ ਰਾਤ ਦੇ ਸਾਢੇ 10 ਵਜੇ ਦੇ ਕਰੀਬ ਕੈਨੇਡਾ ਦੇ ਸਰੀ ਵਿਖੇ ਵਾਪਰਿਆ ਦਸਿਆ ਜਾ ਰਿਹਾ ਹੈ । ਪੁਲਸ ਅਨੁਸਾਰ ਦੋਵੇਂ ਮ੍ਰਿਤਕ ਪੰਜਾਬੀ ਮੂਲ ਦੇ ਸਨ ਅਤੇ ਡੈਲਟਾ ਖੇਤਰ ਦੇ ਵਸਨੀਕ ਸਨ । ਪੁਲਸ ਨੇ ਨੌਜਵਾਨ ਦੀ ਪਛਾਣ ਕਰ ਲਈ ਹੈ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ । ਨੌਜਵਾਨ ਲੜਕੀ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ । ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਨੌਜਵਾਨ ਦੇ ਪਿਤਾ ਨੇ ਔਰਤ ਦੀ ਪਛਾਣ ਆਪਣੇ ਪੁੱਤਰ ਦੀ ਪ੍ਰੇਮਿਕਾ ਵਜੋਂ ਕੀਤੀ ਹੈ ।









