ਤਿਰੂਵਨੰਤਪੁਰਮ, 2 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲਾ ਦੀ ਵਿਸ਼ੇਸ਼ ਅਦਾਲਤ (Court) ਵਲੋਂ ਇਕ ਵਿਅਕਤੀ ਨੂੰ ਜਬਰ ਜਨਾਹ ਦੇ ਦੋਸ਼ ਹੇਠ 7 ਸਾਲ ਦੀ ਕੈੈਦ ਦੀ ਸਜ਼ਾ (Punishment) ਸੁਣਾਈ ਗਈ ਹੈ ।
ਕੌੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਕੇਰਲਮ ਦੀ ਇਕ ਵਿਸ਼ੇਸ਼ ਅਦਾਲਤ ਵਲੋਂ ਜੋ ਪਤੀ ਤੋਂ ਬੁਰੀ ਆਤਮਾ ਦਾ ਸਾਇਆ ਹਟਾਉਣ ਲਈ ਧਾਰਮਿਕ ਕਰਮਕਾਂਡ ਕਰਨ ਦੇ ਬਹਾਨੇ ਉਸ ਦੀ ਪਤਨੀ ਨਾਲ ਜਬਰ-ਜ਼ਨਾਹ (Rape) ਕਰਨ ਦੇ ਮਾਮਲੇ `ਚ ਇਕ ਪੁਜਾਰੀ ਨੂੰ 7 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਤੇ ਅਦਾਲਤ ਨੇ ਦੋਸ਼ੀ `ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ (Fine) ਵੀ ਲਗਾਇਆ ਗਿਆ ਹੈ ਦੀ ਪਛਾਣ ਐਂਡਵਾ ਦੇ ਵੇਂਕੁਲਮ ਵਾਸੀ ਰਾਜੇਸ ਦੇ ਤੌਰ ‘ਤੇ ਹੋਈ ਹੈ ।
ਕੀ ਸੀ ਪੂਰਾ ਮਾਮਲਾ
ਇਸਤਗਾਸਾ ਪੱਖ ਅਨੁਸਾਰ ਅਪ੍ਰੈਲ-2016 `ਚ ਮੁਲਜ਼ਮ ਨੇ ਔਰਤ ਨੂੰ ਕਿਹਾ ਕਿ ਉਸ ਦੇ ਪਤੀ `ਤੇ ਬੁਰੀ ਆਤਮਾ ਦਾ ਸਾਇਆ ਹੈ ਅਤੇ ਇਸ ਤੋਂ ਮੁਕਤੀ ਦਿਵਾਉਣ ਲਈ ਉਸ ਨੂੰ ਇਕ ਵਿਸ਼ੇਸ਼ ਧਾਰਮਿਕ ਕਰਮਕਾਂਡ ਚ ਸ਼ਾਮਲ ਹੋਣਾ ਪਵੇਗਾ । ਇਸਤਗਾਸਾ ਪੱਖ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਨੇ ਇਕ ਧਾਰਮਿਕ ਸੰਸਥਾ ਦੇ ਸਟੋਰ ਰੂਮ `ਚ ਔਰਤ ਨਾਲ ਜਬਰ-ਜਨਾਹ ਕੀਤਾ । ਇਸਤਗਾਸਾ ਪੱਖ ਅਨੁਸਾਰ ਮੁਲਜ਼ਮ ਨੇ ਕਈ ਦਿਨਾਂ ਤੱਕ ਔਰਤ ਨਾਲ ਜਬਰ-ਜਨਾਹ ਕੀਤਾ ।








