ਦੂਜੇ ਧਰਮ ਦੀ ਔਰਤ ਨਾਲ ਵਿਆਹ ਕਰਵਾਉਣ ਵਾਲੇ ਵਿਅਕਤੀ ਦਾ ਕਤਲ

ਗਾਜ਼ੀਆਬਾਦ, 1 ਅਪ੍ਰੈਲ 2026 : ਗਾਜ਼ੀਆਬਾਦ (Ghaziabad) ਜਿਲੇ ਵਿਚ ਦੂਜੇ ਧਰਮ ਦੀ ਔਰਤ ਨਾਲ ਵਿਆਹ ਕਰਵਾਉਣ ਵਾਲੇ ਇਕ ਵਿਅਕਤੀ ਦਾ ਕੁੱਟ-ਕੁੱਟ (Beating) ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਪੁਲਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸਵਾ 7 ਵਜੇ ਪੁਲਸ ਨੂੰ ਭਨੇੜਾ ਪਿੰਡ ਵਿਚ ਇਕ ਪੁਲੀ ਕੋਲ ਇਕ ਬੇਹੋਸ਼ ਵਿਅਕਤੀ ਦੇ ਪਏ ਹੋਣ ਦੀ ਸੂਚਨਾ ਮਿਲੀ ਸੀ । ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਣ ਤੋਂ ਬਾਅਦ ਦਿੱਲੀ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਦੀ ਪਛਾਣ ਲੋਨੀ ਦੇ ਗੀਤਾਂਜਲੀ ਵਿਹਾਰ ਦੇ ਵਾਸੀ ਨਿਤਿਨ ਕੁਮਾਰ ਜਯੰਤ (Nitin Kumar Jayant) ਵਜੋਂ ਹੋਈ ਹੈ । ਉਸ ਨੇ ਲੱਗਭਗ ਇਕ ਸਾਲ ਪਹਿਲਾਂ ਬਾਗਪਤ ਜ਼ਿਲੇ ਦੇ ਮੇਹਰੂਦੀਨ ਦੀ ਬੇਟੀ ਮੁਸਕਾਨ ਨਾਲ ਆਪਸੀ ਸਹਿਮਤੀ ਨਾਲ ਵਿਆਹ ਕਰਵਾਇਆ ਸੀ ।

ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਕੀ ਕੀ ਆਇਆ ਸਾਹਮਣੇ

ਜਾਂਚ ਵਿਚ ਪਤਾ ਲੱਗਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜੋੜੇ ਵਿਚਕਾਰ ਘਰੇਲੂ ਕਲੇਸ਼ ਚੱਲ ਰਿਹਾ ਸੀ, ਜਿਸ ਤੋਂ ਬਾਅਦ ਮੁਸਕਾਨ ਆਪਣੇ ਪੇਕੇ ਘਰ ਚਲੀ ਗਈ ਸੀ । ਸੋਮਵਾਰ ਨੂੰ ਨਿਤਿਨ ਦੇ ਸਹੁਰੇ ਪਰਿਵਾਰ ਦੇ ਲੋਕ ਉਸ ਦੇ ਘਰ ਆਏ ਅਤੇ ਵਿਵਾਦ ਹੱਲ ਕਰਨ ਦੇ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਏ । ਪਿੰਡ ਜਾਂਦੇ ਸਮੇਂ ਕਥਿਤ ਤੌਰ `ਤੇ ਉਨ੍ਹਾਂ ਵਿਚਕਾਰ ਬਹਿਸ ਹੋ ਗਈ, ਜੋ ਬਾਅਦ ਵਿਚ ਕੁੱਟਮਾਰ ਵਿਚ ਬਦਲ ਗਈ । ਇਸ ਮਾਮਲੇ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਕੋਸਿ਼ਸ਼ਾਂ ਜਾਰੀ ਹਨ ।