ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਕਈ ਜਿੰਦਾ ਸੜੇ ਤੇ ਕਈ ਹੋਏ ਗੰਭੀਰ ਜ਼ਖ਼ਮੀ

ਆਂਧਰਾ ਪ੍ਰਦੇਸ਼, 26 ਮਾਰਚ 2026 : ਭਾਰਤ ਦੇੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਜਿਲਾ ਮਾਰਕਪੁਰ ਵਿਖੇ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਕਈਆਂ ਦੇ ਜਿੰਦਾ ਸੜਨ ਤੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ ।

ਕਿੰਨੇ ਜਿੰਦਾ ਸੜੇ ਤੇ ਕਿੰਨੇ ਹੋਏ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਜਿਲਾ ਮਾਰਕਪੁਰ (Markpur District) ਵਿਖੇ ਜੋ ਇਕ ਸੜਕ ਹਾਦਸਾ (Road accident) ਇਕ ਪ੍ਰਾਈਵੇਟ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਵਾਪਰਿਆ ਹੈ ਦੌਰਾਨ ਬਸ ਵਿਚ ਅੱਗ ਲੱਗ ਗਈ । ਬਸ ਵਿਚ ਅੱਗ ਲੱਗਣ (Fire) ਕਾਰਨ ਜਿਥੇ 23 ਵਿਅਕਤੀ ਅੱਗ ਵਿਚ ਜਿੰਦਾ ਹੀ ਸੜ ਗਏ, ਉਥੇ ਹੀ 23 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ ।

ਕੀ ਦੱਸਿਆ ਅਧਿਕਾਰੀਆਂ ਨੇ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰੀਕ੍ਰਿਸ਼ਨ ਟਰੈਵਲਜ਼ ਦੀ ਬੱਸ ਤੇਲੰਗਾਨਾ ਦੇ ਨਿਰਮਲ ਤੋਂ ਨੇਲੋਰ ਜਾ ਰਹੀ ਸੀ । ਇਹ ਹਾਦਸਾ ਸਵੇਰੇ 6:00 ਵਜੇ ਦੇ ਕਰੀਬ ਵਾਪਰਿਆ । ਅੱਗ `ਤੇ ਲਗਭਗ ਤਿੰਨ ਘੰਟਿਆਂ ਵਿੱਚ ਕਾਬੂ ਪਾਇਆ ਗਿਆ । ਮਾਰਕਪੁਰਮ ਦੇ ਪੁਲਸ ਸੁਪਰਡੈਂਟ ਵੀ. ਹਰਸ਼ਵਰਧਨ ਰਾਜੂ ਨੇ ਕਿਹਾ ਕਿ ਡੰਪਰ ਡਰਾਈਵਰ ਸਮੇਤ 23 ਜ਼ਖਮੀਆਂ (injured) ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 35 ਤੋਂ ਵੱਧ ਯਾਤਰੀ ਸਵਾਰ ਸਨ । ਘਟਨਾ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ । ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਜਾਨੀ ਨੁਕਸਾਨ `ਤੇ ਦੁੱਖ ਪ੍ਰਗਟ ਕੀਤਾ ।