Patiala Help Club Logo

ਹਮੀਰਪੁਰ `ਚ ਯਮੁਨਾ ਨਦੀ `ਚ ਕਿਸ਼ਤੀ ਪਲਟਣ ਨਾਲ ਹੋਈ ਕਈਆਂ ਦੀ ਮੌਤ

ਹਮੀਰਪੁਰ, 8 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਹਮੀਰਪੁਰ ਦੇ ਕੁਰਾਰਾ ਖੇਤਰ ਵਿਖੇ ਕਿਸ਼ਤੀ ਪਲਟ (Boat capsizes) ਜਾਣ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕਿੰਨੇ ਵਿਅਕਤੀਆਂ ਦੀ ਹੋਈ ਹੈ ਮੌਤ

ਮਿਲੀ ਜਾਣਕਾਰੀ ਅਨੁਸਾਰ ਹਮੀਰਪੁਰ ਜਿ਼ਲੇ ਦੇ ਕੁਰਾਰਾ ਖੇਤਰ `ਚ ਯਮੁਨਾ ਨਦੀ `ਚ ਕਿਸ਼ਤੀ ਪਲਟ ਜਾਣ ਕਾਰਨ 6 ਲੋਕਾਂ ਦੀ ਡੁੱਬ ਕੇ ਮੌਤ (Death) ਹੋ ਗਈ । ਪੁਲਸ ਨੇ ਦੱਸਿਆ ਕਿ ਭੌਲੀ ਗ੍ਰਾਮ ਪੰਚਾਇਤ ਦੇ ਮਜ਼ਰਾ ਕੁਤੁਬਪੁਰ ਪਟੀਆ `ਚ ਬੁੱਧਵਾਰ ਸ਼ਾਮ ਯਮੁਨਾ ਨਦੀ `ਚ ਕਿਸ਼ਤੀ ਪਲਟ ਗਈ, ਜਿਸ ਤੋਂ ਬਾਅਦ ਉਸ `ਚ ਸਵਾਰ 9 ਲੋਕ ਡੁੱਬਣ ਲੱਗੇ ।

ਕੌਣ ਕੌਣ ਸਨ ਜੋ ਉਤਰ ਗਏ ਮੌਤ ਦੇ ਘਾਟ

ਉਨ੍ਹਾਂ ਦੱਸਿਆ ਕਿ ਕਿਸ਼ਤੀ ਚਲਾ ਰਹੇ ਧੀਰੂ ਨਾਮਕ ਲੜਕੇ ਨੇ 3 ਲੋਕਾਂ ਨੂੰ ਬਚਾਅ ਲਿਆ ਪਰ ਆਕਾਂਕਸ਼ਾ (9), ਰਾਣੀ (9), ਬ੍ਰਿਜ ਰਾਣੀ (25), ਲਾਭਿਆਂਸ਼ (5), ਮਹੇਸ਼ (6) ਅਤੇ ਆਦਿੱਤਿਆ (11) ਡੁੱਬ ਗਏ । ਥਾਣਾ ਮੁਖੀ ਬ੍ਰਿਜੇਸ਼ ਕੁਮਾਰ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਬਾਅਦ `ਚ ਆਕਾਂਕਸ਼ਾ, ਲਾਭਿਆਂਸ਼, ਮਹੇਸ਼, ਰਾਣੀ ਅਤੇ ਬ੍ਰਿਜ ਰਾਣੀ ਅਤੇ ਆਦਿੱਤਿਆ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ । ਉਨ੍ਹਾਂ ਦੱਸਿਆ ਕਿ ਸਵੇਰ ਤੋਂ ਹੋ ਰਹੀ ਭਾਰੀ ਮੀਂਹ ਕਾਰਨ ਬਚਾਅ ਕਾਰਜ `ਚ ਟੀਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਕੀ ਜਾਣਕਾਰੀ ਦਿੱਤੀ ਜਿਲਾ ਮੈਜਿਸਟ੍ਰੇਟ ਨੇ

ਜਿਲਾ ਮੈਜਿਸਟੇਟ ਅਭਿਸ਼ੇਕ ਗੋਇਲ ਨੇ ਦੱਸਿਆ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (National Disaster Response Force) (ਐੱਨ. ਡੀ. ਆਰ. ਐੱਫ.) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ. ਡੀ. ਆਰ. ਐੱਫ.) ਦੀਆਂ ਟੀਮਾਂ ਲਾਪਤਾ ਲੜਕੇ ਦੀ ਭਾਲ ਕਰ ਰਹੀਆਂ ਹਨ । ਦੱਸ ਦੇਈਏ ਕਿ ਧੀ ਦੀ ਵਿਦਾਈ ਤੋਂ ਬਾਅਦ ਘਰਵਾਲੇ, ਰਿਸ਼ਤੇਦਾਰ ਅਤੇ ਗੁਆਂਢੀ ਬੱਚਿਆਂ ਸਮੇਤ ਖਰਬੂਜ਼ੇ ਖਾਣ ਲਈ ਕਿਸ਼ਤੀ ਰਾਹੀਂ ਯਮੁਨਾ ਨਦੀ ਪਾਰ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਮਲਾਹ ਮੋਬਾਈਲ `ਤੇ ਗੱਲ ਕਰਨ ਲੱਗ ਪਿਆ ।

Advertisement