Patiala Help Club Logo

ਕਰਨਾਟਕ `ਚ ਲਾਰੀ ਤੇ ਐੱਮ. ਯੂ. ਵੀ. ਦੀ ਟੱਕਰ `ਚ ਕਈਆਂ ਦੀ ਮੌਤ

ਯੱਲਾਪੁਰ (ਕਰਨਾਟਕ), 10 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਜਿਲਾ ਉਤਰ ਕੰਨੜ ਵਿਖੇ ਬੀਤੀ ਰਾਤ ਇਕ ਲਾਰੀ ਤੇ ਐਮ. ਯੂ. ਪੀ. ਵੀ ਟੱਕਰ ਵਿਚ ਕਈਆਂ ਮੌਤਾਂ ਹੋਈਆਂ ਹਨ ।

ਕਿੰਨੇ ਵਿਅਕਤੀ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਉੱਤਰ ਕੰਨੜ ਜਿਲੇ ਵਿਚ ਬੁੱਧਵਾਰ ਦੇਰ ਰਾਤ ਇਕ ਐੱਮ. ਯੂ. ਵੀ. (ਬਹੁ-ਉਦੇਸ਼ੀ ਵਾਹਨ) ਅਤੇ ਲਾਰੀ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ 7 ਲੋਕਾਂ ਦੀ ਮੌਤ (Death) ਹੋ ਗਈ, ਜਦੋਂ ਕਿ 2 ਹੋਰ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਏ । ਪੁਲਸ ਨੇ ਇਹ ਜਾਣਕਾਰੀ ਦਿੱਤੀ ।

ਜ਼ਖਮੀਆਂ ਦਾ ਚੱਲ ਰਿਹਾ ਹੈ ਹਸਪਤਾਲ ਵਿਚ ਇਲਾਜ

ਪੁਲਸ ਨੇ ਦੱਸਿਆ ਕਿ ਇਹ ਸੜਕ ਹਾਦਸਾ (Road accident) ਦੇਰ ਰਾਤ ਕਰੀਬ ਡੇਢ ਵਜੇ ਰਾਸ਼ਟਰੀ ਰਾਜਮਾਰਗ-52 `ਤੇ ਯੱਲਾਪੁਰ ਪੁਲਸ ਥਾਣੇ ਦੀ ਹੱਦ ਵਿਚ ਅਰਾਬੇਲ ਘਾਟ ਖੇਤਰ ਦੇ ਬਾਲਗਾਰਾ ਕਰਾਸ ਨੇੜੇ ਵਾਪਰਿਆ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ । ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਹੁਬਲੀ ਦੇ ਕਰਨਾਟਕ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਕਿਮਜ਼) ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਭਾਰਤ ਦੇਸ਼ ਦੇ ਸੂਬੇ ਕਰਨਾਟਕ ਦੇ ਜਿਲਾ ਉਤਰ ਕੰਨੜ ਵਿਖੇ ਬੀਤੀ ਰਾਤ ਇਕ ਲਾਰੀ ਤੇ ਐਮ. ਯੂ. ਪੀ. ਵੀ ਟੱਕਰ ਵਿਚ ਕਈਆਂ ਮੌਤਾਂ ਹੋਈਆਂ ਹਨ ।।

Advertisement