ਤਨਖਾਹਾਂ ਨਾ ਮਿਲਣ ਕਾਰਨ ਪਾਕਿਸਤਾਨ ਪੰਜਾਬ ਦੇ ਅਧਿਆਪਕਾਂ ਵਿਚ ਭਾਰੀ ਰੋਸ

ਲਾਹੌਰ, 14 ਮਾਰਚ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਲਹਿੰਦੇ ਪੰਜਾਬ ਵਿਖੇ ਹਜ਼ਾਰਾਂ ਅਧਿਆਪਕਾਂ ਨੂੰ ਤਨਖਾਹਾਂ (Salaries) ਨਾ ਮਿਲਣ ਕਾਰਨ ਭਾਰੀ ਰੋਸ (Huge protest) ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਅਧਿਆਪਕ ਹਨ ਤਨਖਾਹ ਤੋਂ ਵਾਂਝੇ

ਮਿਲੀ ਜਾਣਕਾਰੀ ਅਨੁਸਾਰ ਜੋ ਪਾਕਿਸਤਾਨ ਵਿਚ ਬਣੇ ਲਹਿੰਦੇ ਪੰਜਾਬ (West Punjab) ਵਿਚ ਹਜ਼ਾਰਾਂ ਹੀ ਅਧਿਆਪਕਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਦਾ ਮਾਮਲਾ ਸਾਹਮਣੇ ਆਇਆ ਹੈ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ 20 ਹਜ਼ਾਰ ਦੇ ਕਰੀਬ ਅਧਿਆਪਕ ਹਨ ਤੇ ਇਨ੍ਹਾਂ ਨੂੰ ਤਿੰਨ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਹੈ । ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਿਖਿਆ ਪ੍ਰਣਾਲੀ (Education system) ਇਕ ਗੰਭੀਰ ਸੰਕਟ ਵਿਚ ਫਸਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਐਜੂਕੇਸ਼ਨ ਇਨੀਸ਼ੀਏਟਿਵਜ਼ ਮੈਨੇਜਮੈਂਟ ਅਥਾਰਟੀ ਦੇ ਅਧੀਨ ਚੱਲ ਰਹੇ 4300 ਸਕੂਲਾਂ ਦੇ ਲਗਭਗ ਹਜ਼ਾਰਾਂ ਅਧਿਆਪਕ ਤਨਖ਼ਾਹਾਂ ਤੋਂ ਵਾਂਝੇ ਹਨ ।

ਕੀ ਆਖਿਆ ਪੀ. ਈ. ਈ. ਐਮ. ਨੇ

ਲਹਿੰਦੇ ਪੰਜਾਬ ਦੇ ਜਿਨ੍ਹਾਂ 4300 ਸਕੂਲਾਂ ਨੂੰ ਜੋ ਅਥਾਰਿਟੀ ਸੰਭਾਲ ਰਹੀ ਹੈ ਉਹ ਪੰਜਾਬ ਐਜੂਕੇਸ਼ਨ ਇਨੀਸ਼ੀਏਟਿਵਜ਼ ਮੈਨੇਜਮੈਂਟ ਅਥਾਰਟੀ ਹੈ ਤੇ ਇਸਦੇ ਮੁੱਖ ਕਾਰਜਕਾਰੀ ਅਧਿਕਾਰੀ ਇਮਤਿਆਜ਼ ਸ਼ਾਹਿਦ ਗੋਂਡਲ ਨੇ ਦਾਅਵਾ ਕੀਤਾ ਹੈ ਕਿ ਜਨਵਰੀ ਤਕ ਦੀਆਂ ਤਨਖ਼ਾਹਾਂ ਜਾਰੀ ਕਰ ਦਿਤੀਆਂ ਗਈਆਂ ਹਨ ਅਤੇ ਫ਼ਰਵਰੀ ਦੀਆਂ ਤਨਖ਼ਾਹਾਂ ਅਗਲੇ 5 ਤੋਂ 7 ਦਿਨਾਂ ਵਿਚ ਮਿਲ ਜਾਣਗੀਆਂ ਪਰ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਹਫ਼ਤੇ ਸਿਰਫ਼ ਭਰੋਸਾ ਹੀ ਮਿਲਦਾ ਹੈ ।

ਰੋਸ ਵਜੋਂ ਅਧਿਆਪਕ ਕੀ ਮਨ ਬਣਾ ਰਹੇ ਹਨ

ਤਨਖ਼ਾਹਾਂ ਨਾ ਮਿਲਣ ਕਾਰਨ ਬਹੁਤ ਸਾਰੇ ਅਧਿਆਪਕ ਨੌਕਰੀਆਂ ਛੱਡਣ ਬਾਰੇ ਸੋਚ ਰਹੇ ਹਨ, ਜਿਸ ਨਾਲ ਲਗਭਗ 6,00,000 ਵਿਦਿਆਰਥੀਆਂ ਦੀ ਸਿਖਿਆ ’ਤੇ ਬੁਰਾ ਅਸਰ ਪੈ ਸਕਦਾ ਹੈ । ਸਿਖਿਆ ਮਾਹਰਾਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਕਮੀ ਨਾਲ ਹਜ਼ਾਰਾਂ ਸਕੂਲ ਬੰਦ ਹੋ ਸਕਦੇ ਹਨ, ਜਿਸ ਨਾਲ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ ।