Patiala Help Club Logo

ਉੱਤਰਾਖੰਡ ਦੇ ਇਕ ਹੋਟਲ `ਚ ਨਾਬਾਲਿਗਾ ਨਾਲ ਜਬਰ-ਜਨਾਹ

ਹਲਦਵਾਨੀ, 14 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਨੈਨੀਤਾਲ ਦੇ ਹਲਦਵਾਨੀ ਵਿਖੇ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਹੈ ।

ਏ. ਬੀ. ਵੀ. ਪੀ. ਨੇਤਾ ਸਮੇਤ 4 ਗ੍ਰਿਫਤਾਰ

ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਨੈਨੀਤਾਲ ਜਿ਼ਲੇ (Nainital District) ਦੇ ਹਲਦਵਾਨੀ `ਚ ਜੋ ਇਕ ਨਾਬਾਲਗ ਕੁੜੀ ਨਾਲ ਜਬਰ-ਜਨਾਹ ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਦੋਸ਼ ਹੇਠ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਦੇ ਨੇਤਾ ਸਮੇਤ 4 ਵਿਅਕਤੀਆਂ ਨੂੰ ਸ਼ੁੱਕਰਵਾਰ ਗ੍ਰਿਫਤਾਰ (Arrested) ਕਰ ਲਿਆ ।

ਕੌਣ ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਚਾਰੋਂ ਵਿਅਕਤੀ

ਪੁਲਸ ਵਲੋਂ ਉਕਤ ਜਬਰ ਜਨਾਹ ਮਾਮਲੇ ਵਿਚ ਜੋ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਧੀਰਜ ਬਿਸ਼ਟ, ਨਿਤਿਨ ਪਾਲ, ਅੰਸ਼ ਖੱਤਰੀ ਤੇ ਹਿਮਾਂਸ਼ੂ ਗੌਨੀ ਵਜੋਂ ਹੋਈ ਹੈ । ਪੁਲਸ ਅਨੁਸਾਰ ਇਕ ਮੁਲਜ਼ਮ ਧੀਰਜ ਬਿਸ਼ਟ ਕੁਝ ਦਿਨ ਪਹਿਲਾਂ ਹਲਦਵਾਨੀ ਦੇ ਐੱਮ. ਬੀ. ਪੀ.ਜੀ. ਕਾਲਜ `ਚ ਵਿਦਿਆਰਥੀ ਯੂਨੀਅਨ ਦੀਆਂ ਹੋਈਆਂ ਚੋਣਾਂ `ਚ ਏ. ਬੀ. ਵੀ. ਪੀ. ਦੀ ਪ੍ਰਧਾਨਗੀ ਦੇ ਅਹੁਦੇ ਦਾ ਉਮੀਦਵਾਰ ਸੀ ਪਰ ਹਾਰ ਗਿਆ ਸੀ ।

ਕੀ ਆਖਿਆ ਉਤਰਾਖੰਡ ਪੁਲਸ ਨੇ

ਪੁਲਸ ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਵੀਰਵਾਰ ਦੇਰ ਰਾਤ ਦਰਜ ਕਰਵਾਈ ਗਈ ਸਿ਼ਕਾਇਤ ਅਨੁਸਾਰ ਨਾਬਾਲਗਾ ਨੂੰ ਡਰਾਇਆ-ਧਮਕਾਇਆ ਗਿਆ ਤੇ ਮੁਖਨੀ ਖੇਤਰ ਦੇ ਇਕ ਹੋਟਲ `ਚ ਲਿਜਾ ਕੇ ਕਥਿਤ ਤੌਰ `ਤੇ ਜਬਰ-ਜਨਾਹ ਕੀਤਾ ਗਿਆ । ਹਲਦਵਾਨੀ ਦੇ ਪੁਲਸ ਸੁਪਰਡੈਂਟ (ਸ਼ਹਿਰੀ) ਹਰਵੰਸ਼ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ `ਤੇ ਮਾਮਲਾ ਦਰਜ ਕੀਤਾ ਗਿਆ ਹੈ।

Advertisement

punjab hockey
Meeting