ਵਾਰ-ਵਾਰ ਰੁੱਸਗੁੱਲਾ ਖਾਣ ‘ਤੇ ਨਾਬਾਲਗ ਨੂੰ ਤੰਦੂਰ ਵਿਚ ਸੁੱਟਿਆ

ਬਸਤੀ (ਉਤਰ ਪ੍ਰਦੇਸ਼), 18 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਬਸਤੀ ਵਿਖੇ ਇਕ ਨਾਬਾਲਗ ਲੜਕੇ (Underage boys) ਨੂੰ ਤੰਦੂਰ ਵਿਚ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ `ਚ ਬਸਤੀ ਜਿਲੇ (Basti District) ਦੇ ਛਾਉਣੀ ਥਾਣਾ ਖੇਤਰ `ਚ ਇਕ ਵਿਆਹ ਸਮਾਰੋਹ ਦੌਰਾਨ ਵਾਰ-ਵਾਰ ਰਸਗੁੱਲਾ ਖਾਣ `ਤੇ 11 ਸਾਲ ਦੇ ਇਕ ਮੁੰਡੇ ਨੂੰ ਕਥਿਤ ਤੌਰ `ਤੇ ਬਲਦੇ ਤੰਦੂਰ `ਚ ਸੁੱਟ (Throw it in the oven.) ਦਿੱਤਾ ਗਿਆ । ਜਿਸ ਕਾਰਨ ਲੜਕਾ ਬੁਰੀ ਤਰ੍ਹਾਂ ਝੁਲਸ (Scorch) ਗਿਆ । ਝੁਲਸ ਜਾਣ ਵਾਲੇ ਨਾਬਾਲਗ ਲੜਕੇ ਨੂੰ ਲਖਨਊ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਲੰਘੀ ਰਾਤ ਤਕ ਗੰਭੀਰ ਬਣੀ ਹੋਈ ਸੀ ।

ਕਦੋਂ ਦੀ ਹੈ ਘਟਨਾ

ਸੂਚਨਾ ਮੁਤਾਬਕ ਇਹ ਘਟਨਾ 15 ਅਪ੍ਰੈਲ ਦੀ ਰਾਤ ਨੂੰ ਵਾਪਰੀ ਸੀ । ਲੜਕਾ ਜਿਸ ਦੀ ਪਛਾਣ ਚਮਨ ਉਰਫ਼ ਅਮਰ ਵਜੋਂ ਹੋਈ ਹੈ ਗੌਂਡਾ ਜਿਲੇ ਦੇ ਨਵਾਬਗੰਜ ਥਾਣਾ ਖੇਤਰ ਦੇ ਦੁਰਜਾਨਪੁਰ ਪਿੰਡ ਦਾ ਰਹਿਣ ਵਾਲਾ ਹੈ । ਉਹ ਬਸਤੀ `ਚ ਆਪਣੇ ਨਾਨਾ-ਨਾਨੀ ਦੇ ਘਰ ਆਇਆ ਹੋਇਆ ਸੀ । ਉਹ ਮਲੌਲੀ ਗੋਸਾਈ ਪਿੰਡ `ਚ ਇਕ ਰਿਸ਼ਤੇਦਾਰ ਦੇ ਵਿਆਹ `ਚ ਸ਼ਾਮਲ ਹੋਣ ਲਈ ਗਿਆ ਸੀ ।

ਕੀ ਕਾਰਨ ਰਿਹਾ ਅਜਿਹਾ ਕਰਨ ਦਾ

ਦੋਸ਼ ਹੈ ਕਿ ਉਸ ਨੇ ਵਿਆਹ `ਚ ਰੋਟੀ ਖਾਣ ਪਿੱਛੋਂ ਕਈ ਵਾਰ ਰਸਗੁੱਲਾ ਖਾ ਲਿਆ, ਜਿਸ ਕਾਰਨ ਕੈਟਰਿੰਗ ਠੇਕੇਦਾਰ ਨੂੰ ਗੁੱਸਾ ਆ ਗਿਆ । ਉਸ ਨੇ ਪਹਿਲਾਂ ਉਸ ਨੂੰ ਝਿੜਕਿਆ ਤੇ ਫਿਰ ਧਮਕੀ ਦਿੱਤੀ । ਫਿਰ ਉਸ ਨੇ ਬੱਚੇ ਨੂੰ ਚੁੱਕਿਆ ਤੇ ਬਲਦੇ ਤੰਦੂਰ `ਚ ਸੁੱਟ ਦਿੱਤਾ । ਮੁਲਜ਼ਮ ਫਰਾਰ ਹੈ । ਉਸ ਦੀ ਭਾਲ ਕੀਤੀ ਜਾ ਰਹੀ ਹੈ ।