ਮੋਹਾਲੀ ਸੈਸ਼ਨ ਅਦਾਲਤ ਨੇ ਲਗਾਈ ਸ਼ਹਿਬਾਜ ਸਿੰਘ ਦੀ ਸਜ਼ਾ ਤੇ ਰੋਕ

ਮੋਹਾਲੀ, 20 ਮਾਰਚ 2026 : ਚੈਕ ਬਾਊਂਸ (Check bounce) ਮਾਮਲੇ ਵਿਚ ਡੇਰਾਬਸੀ ਅਦਾਲਤ ਵਲੋਂ ਦਿੱਤੀ ਗਈ ਸਜ਼ਾ ਦੇ ਫ਼ੈਸਲੇ ਨੂੰ ਮੋਹਾਲੀ ਸੈਸ਼ਨ ਅਦਾਲਤ (Mohali Sessions Court) ਵਲੋਂ ਰੋਕ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਪੰਜਾਬ ਦੇ ਡੇਰਾਬਸੀ ਦੀ ਇਕ ਅਦਾਲਤ ਵਲੋਂ ਇਕ ਚੈਕ ਬਾਊਂਸ ਮਾਮਲੇ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਵਾਲੇ ਫ਼ੈਸਲੇ ਤੇ ਅੱਜ ਮੋਹਾਲੀ ਸੈਸ਼ਨ ਅਦਾਲਤ ਵਲੋਂ ਰੋਕ ਲਗਾ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਡੇਰਾਬਸੀ ਦੀ ਅਦਾਲਤ (Dera Bassi Court) ਵਿਚ ਜਿਨ੍ਹਾਂ ਜਿਨ੍ਹਾਂ ਨੂੰ ਸਜ਼ਾ ਤੇ ਜੁਰਮਾਨਾ ਦੋਵੇੇਂ ਸੁਣਾਏ ਗਏ ਸਨ ਵਿਚੋਂ ਸ਼ਹਿਬਾਜ ਸਿੰਘ ਸੋਹੀ ਨੇ ਮੋਹਾਲੀ ਸੈਸ਼ਨ ਅਦਾਲਤ ਦਾ ਦਰਵਾਜਾ ਖੜ੍ਹਕਾਇਆ ਸੀ ਤੇ ਮਾਨਯੋਗ ਅਦਾਲਤ ਨੇ ਅਪੀਲ ਮਨਜ਼ੂਰ ਕਰਦਿਆਂ ਸਜ਼ਾ ‘ਤੇ ਰੋਕ (Punishment and suspension) ਲਗਾ ਦਿੱਤੀ ਹੈ । ਇਥੇ ਇਹ ਗੱਲ ਖਾਸ ਦੱਸਣਯੋਗ ਹੈ ਕਿ ਸੋਹੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਹਨ ।

ਕਿਸ ਚੈਕ ਬਾਊਂਸ ਮਾਮਲੇ ਵਿਚ ਸੁਣਾਈ ਗਈ ਸੀ ਸਜ਼ਾ

ਜਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਡੇਰਾਬੱਸੀ ਦੀ ਇੱਕ ਅਦਾਲਤ ਨੇ ਸਾਲ 2018 ਦੇ ਇੱਕ ਚੈੱਕ ਬਾਊਂਸ ਮਾਮਲੇ ਵਿੱਚ ਸ਼ਹਿਬਾਜ਼ ਸਿੰਘ ਸੋਹੀ (Shahbaz Singh Sohi) ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ । ਅਦਾਲਤ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ । ਡੇਰਾਬੱਸੀ ਅਦਾਲਤ ਦੇ ਇਸ ਫੈਸਲੇ ਨੂੰ ਸ਼ਹਿਬਾਜ਼ ਸੋਹੀ ਨੇ ਮੋਹਾਲੀ ਸੈਸ਼ਨ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ । ਅਦਾਲਤ ਨੇ ਅਪੀਲ `ਤੇ ਸੁਣਵਾਈ ਕਰਦਿਆਂ ਹੇਠਲੀ ਅਦਾਲਤ ਦੇ ਫੈਸਲੇ `ਤੇ ਸਟੇਅ ਲਗਾ ਦਿੱਤਾ ਹੈ, ਜਿਸ ਨਾਲ ਫਿਲਹਾਲ ਸੋਹੀ ਨੂੰ ਜੇਲ੍ਹ ਜਾਣ ਤੋਂ ਰਾਹਤ ਮਿਲ ਗਈ ਹੈ ।