Patiala Help Club Logo

ਈਰਾਨ ਦੇ ਨਵੇਂ ਸੁਪਰੀਮ ਲੀਡਰ ਵਜੋਂ ਮੁਜਤਬਾ ਨੇ ਸੰਭਾਲੀ ਕਮਾਨ

ਤੇਲ ਅਵੀਵ, 9 ਮਾਰਚ 2026 : ਇਰਾਨ-ਇਜਰਾਇਲ (Iran-Israel) ਵਿਚਕਾਰ ਚੱਲ ਰਹੀ ਦੌਰਾਨ ਈਰਾਨੀ ਲੀਡਰਾਂ ਦੇ ਮਾਰੇ ਜਾਣ ਦੇ ਚਲਦਿਆਂ ਈਰਾਨ ਦੇ ਨਵੇਂ ਲੀਡਰ ਵਜੋਂ ਮੁਜਤਬਾ (Mojtaba) ਨੇ ਕਮਾਨ ਸੰਭਾਲੀ ਹੈ ।

ਕੌਣ ਹੈ ਇਹ ਮੁਜਤਬਾ

ਮਿਲੀ ਜਾਣਕਾਰੀ ਮੁਤਾਬਕ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਪੁੱਤਰ ਮੁਜਤਬਾ ਖਾਮੇਨੇਈ ਨੂੰ ਉਨ੍ਹਾਂ ਦਾ ਉੱਤਰਾਧਿਕਾਰੀ ਅਤੇ ਦੇਸ਼ ਦਾ ਨਵਾਂ ਸੁਪਰੀਮ ਲੀਡਰ (Supreme Leader) ਚੁਣਿਆ ਗਿਆ ਹੈ । ਉਨ੍ਹਾਂ ਦੇ ਨਾਮ ਦਾ ਐਲਾਨ ਸੋਮਵਾਰ ਸਵੇਰੇ ਇਰਾਨ ਦੇ ਸਰਕਾਰੀ ਟੀ. ਵੀ. ਵੱਲੋਂ ਕੀਤਾ ਗਿਆ । ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ 28 ਫਰਵਰੀ ਨੂੰ ਇਜ਼ਰਾਈਲੀ ਹਮਲੇ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਖੇਤਰ ਵਿੱਚ ਚੱਲ ਰਹੀ ਜੰਗ ਨੇ ਇੱਕ ਨਵਾਂ ਮੋੜ ਲੈ ਲਿਆ ਹੈ ।

ਈਰਾਨ ਦਾ ਨਵਾਂ ਲੀਡਰ ਬਣਨ ਤੇ ਟਰੰਪ ਨੇ ਕੀ ਆਖਿਆ

ਮੁਜਤਬਾ ਖਾਮੇਨੇਈ ਨੂੰ ਲੰਬੇ ਸਮੇਂ ਤੋਂ ਇਸ ਅਹੁਦੇ ਲਈ ਇੱਕ ਪ੍ਰਮੁੱਖ ਦਾਅਵੇਦਾਰ ਮੰਨਿਆ ਜਾਂਦਾ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਕਦੇ ਵੀ ਕੋਈ ਚੁਣਿਆ ਹੋਇਆ ਜਾਂ ਰਸਮੀ ਸਰਕਾਰੀ ਅਹੁਦਾ ਨਹੀਂ ਸੰਭਾਲਿਆ ਹੈ । ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਨੂੰ ਉਨ੍ਹਾਂ ਤੋਂ ਬਿਨਾਂ ਨਵਾਂ ਸੁਪਰੀਮ ਲੀਡਰ ਨਹੀਂ ਚੁਣਨਾ ਚਾਹੀਦਾ । ਦੂਜੇ ਪਾਸੇ ਇਜ਼ਰਾਈਲ ਨੇ ਧਮਕੀ ਦਿੱਤੀ ਸੀ ਕਿ ਉਹ ਖਾਮੇਨੇਈ ਦੇ ਉੱਤਰਾਧਿਕਾਰੀ ਨੂੰ ਵੀ ਖਤਮ ਕਰ ਦੇਵੇਗਾ ।

Advertisement