Patiala Help Club Logo

ਹੁਸਿ਼ਆਰਪੁੁਰ ਵਿਖੇ ਵਾਪਰੇ ਸੜਕ ਹਾਦਸੇ ਵਿਚ ਮਾਂ-ਪੁੱਤਰ ਦੀ ਹੋਈ ਮੌਤ

ਹੁਸ਼ਿਆਰਪੁਰ, 3 ਨਵੰਬਰ 2026 : ਪੰਜਾਬ ਦੇ ਜਿਲਾ ਹੁਸਿ਼ਆਰਪੁਰ (Hoshiarpur) ਨੇੜੇੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਮਾਂ ਤੇ ਪੁੱਤਰ ਦੋਹਾਂ ਦੀ ਹੀ ਮੌਕੇ ‘ਤੇ ਹੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ।

ਕੌਣ ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਵਿਖੇ ਵਾਪਰੇ ਇਕ ਸੜਕ ਹਾਦਸੇ (Road Accidents) ਵਿਚ ਜੋ ਮਾਂ-ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਵਿਚ ਦੋਹਾਂ ਦੀ ਪਛਾਣ ਮਹਿਲਾ ਗਗਨਦੀਪ ਕੌਰ ਤੇ ਪੁੱਤਰ ਰਿਹਾਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਹਿਲਾ ਆਪਣੇੇ ਪੁੱਤਰ ਨੂੰ ਨਾਲ ਲੈ ਕੇ ਸਕੂਲ ਤੋਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਹਸਪਤਾਲ ਜਾ ਰਹੀ ਸੀ ।

ਕਿਵੇਂ ਵਾਪਰਿਆ ਸੜਕ ਹਾਦਸਾ

ਉਕਤ ਸੜਕ ਹਾਦਸਾ ਮਹਿਲਾ ਤੇ ਨਾਬਾਲਗ ਨੌਜਵਾਨ ਨੂੰ ਟਰੱਕ ਵਲੋਂ ਜੋਰਦਾਰ ਟੱਕਰ ਮਾਰੇ ਜਾਣ ਦੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ । ਹਾਦਸੇ ਦੀ ਸੂਚਨਾ ਮਿਲਦੇ ਹੀ ਪਰਵਾਰਕ ਮੈਂਬਰ ਅਤੇ ਪਿੰਡ ਦੇ ਸਰਪੰਚ ਮੌਕੇ ’ਤੇ ਪਹੁੰਚ ਗਏ । ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ । ਉਧਰ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਟਰੱਕ ਚਾਲਕ (Truck Driver) ਨੂੰ ਕਾਬੂ ਕਰ ਲਿਆ ਹੈ ।

Advertisement

punjab hockey