ਬੱਚਿਆਂ ਦੀਆਂ ਲਾਸ਼ਾਂ ਮਿਲਣ ਤੇ ਮਾਂ ਨੇ ਦਿੱਤੀ ਰੇਲ ਅੱਗੇ ਛਾਲ ਮਾਰ ਕੇ ਜਾਨ

ਜੈਪੁਰ, 3 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਮਾਧੋਪੁਰ ਦੇ ਵਜੀਰਪੁਰ ਉਪਖੰਡ ਦੇ ਮੀਨਾ ਬੜੌਦਾ ਪਿੰਡ ਵਿਖੇ ਤਿੰਨ ਬੱਚਿਆਂ ਦੀ ਮੌਤ (Death of three children) ਤੋਂ ਬਾਅਦ ਮਾਂ ਦੇ ਵੀ ਜਾਨ ਦੇਣ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਸਵਾਈ ਮਾਧੋਪੁਰ ਜਿਲੇ (Madhopur district) ਦੇ ਵਜ਼ੀਰਪੁਰ ਉਪਖੰਡ ਦੇ ਮੀਨਾ ਬੜੌਦਾ ਪਿੰਡ `ਚ ਸੋਮਵਾਰ ਨੂੰ ਇਕ ਘਰ ਚ ਬਣੇ ਪਾਣੀ ਦੇ ਟੈਂਕ `ਚ 3 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਇਕ ਟ੍ਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ । ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ । ਪੁਲਸ ਉਪ-ਕਪਤਾਨ ਗਿਰਰਾਜ ਮੀਨਾ ਨੇ ਦੱਸਿਆ ਕਿ ਇਸ ਪੂਰੇ ਘਟਨਾਚੱਕਰ `ਚ ਘਰੇਲੂ ਕਲੇਸ਼ ਦਾ ਮਾਮਲਾ ਸਾਹਮਣੇ ਆਇਆ ਹੈ । ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਪਛਾਣ ਸੰਗੀਤਾ, ਉਸ ਦੀ ਬੇਟੀ ਦਿਵਿਆ (5), ਭਾਰਤੀ (3) ਅਤੇ ਡੇਢ ਸਾਲਾ ਪੁੱਤਰ ਦੀਪਕ ਵਜੋਂ ਹੋਈ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਮੀਨਾ ਬੜੌਦਾ ਪਿੰਡ `ਚ ਇਕ ਘਰ `ਚ ਪਾਣੀ ਦੇ ਟੈਂਕ `ਚ ਬੱਚਿਆਂ ਦੀਆਂ ਲਾਸ਼ਾਂ ਮਿਲਣ ਸਬੰਧੀ ਸੂਚਨਾ ਮਿਲੀ ਸੀ, ਉੱਥੇ ਪਹੁੰਚ ਕੇ ਲਾਸ਼ਾਂ ਨੂੰ ਟੈਂਕ ਤੋਂ ਬਾਹਰ ਕੱਢਿਆ ਗਿਆ । ਪੁਲਸ ਅਧਿਕਾਰੀ (Police officer) ਨੇ ਦੱਸਿਆ ਕਿ ਬੱਚਿਆਂ ਦੀ ਮਾਂ ਸੰਗੀਤਾ ਲਾਪਤਾ ਸੀ, ਇਸ `ਤੇ ਉਸ ਦੀ ਭਾਲ ਕੀਤੀ ਤਾਂ ਪਤਾ ਲੱਗਾ ਇਕ ਔਰਤ ਨੇ ਐਤਵਾਰ ਰਾਤ ਨੂੰ ਕਰੀਬ 8 ਵਜੇ ਭਰਤਪੁਰ ਰੇਲਵੇ ਸਟੇਸ਼ਨ `ਤੇ ਟ੍ਰੇਨ ਦੇ ਅੱਗੇ ਛਾਲ (Jump in front of the train) ਮਾਰੀ ਸੀ । ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਨੂੰ ਭਰਤਪੁਰ ਤੋਂ ਜੈਪੁਰ ਸਥਿਤ ਸਵਾਈ ਮਾਨ ਸਿੰਘ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ।