ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੂੰ ਆਈ ਇਕ ਸ਼ੱਕੀ ਫੋਨ ਕਾਲ

ਚੰਡੀਗੜ੍ਹ, 9 ਮਈ 2026 : ਆਮ ਆਦਮੀ ਪਾਰਟੀ (Aam Aadmi Party) ਦੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੂੰ ਲੰਘੇ ਦਿਨਾਂ ਇਕ ਸ਼ੱਕੀ ਫੋਨ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ (Member of Parliament) ਡਾ. ਰਾਜਕੁਮਾਰ ਚੱਬੇਵਾਲ ਜੋ ਵੀਰਵਾਰ ਸਵੇਰ ਵੇਲੇ ਇਕ ਫੋਨ ਕਾਲ ਕੀਤੀ ਗਈ ਹੈ ਵਿਚ ਗੱਲ ਕਰਨ ਵਾਲੇ ਨੇ ਰਾਜ ਕੁਮਾਰ ਚੱਬੇਵਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮ ‘ਤੇ ਇੱਕ ਸੁਨੇਹਾ ਦਿੱਤਾ ਹੈ ।

ਕੀ ਦੱਸਿਆ ਸੰਸਦ ਮੈਂਬਰ ਨੇ

ਇਸ ਸ਼ੱਕੀ ਫੋਨ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਕੁਮਾਰ ਚੱਬੇਵਾਲ (Dr. Rajkumar Chabbewal) ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਸਵੇਰੇ 8 : 45 ਵਜੇ ਦੇ ਕਰੀਬ ਉਨ੍ਹਾਂ ਦੇ ਮੋਬਾਈਲ ਫ਼ੋਨ ‘ਤੇ ਇੱਕ ਅਣਜਾਣ ਨੰਬਰ ਤੋਂ ਫ਼ੋਨ ਆਇਆ । ਫ਼ੋਨ ਕਰਨ ਵਾਲੇ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ । ਦੂਜੇ ਫ਼ੋਨ ਕਰਨ ਵਾਲੇ ਨੇ ਅਮਿਤ ਸ਼ਾਹ ਦਾ ਭੇਸ ਬਣਾ ਕੇ ਫਿਰ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪੁੱਛਿਆ ਕਿ ਉਹ ਕਿੱਥੇ ਹਨ । ਜਿਸ ‘ਤੇ ਉਨ੍ਹਾਂ ਦੱਸਿਆ ਕਿ ਉਹ ਹੁਸਿ਼ਆਰਪੁਰ ਵਿੱਚ ਸਨ । ਅਮਿਤ ਸ਼ਾਹ ਦਾ ਭੇਸ ਬਣਾ ਕੇ ਕੰਮ ਕਰਨ ਵਾਲੇ ਵਿਅਕਤੀ ਨੇ ਸੁਝਾਅ ਦਿੱਤਾ ਕਿ ਜਦੋਂ ਵੀ ਉਹ ਦਿੱਲੀ ਆਉਣ ਤਾਂ ਉਨ੍ਹਾਂ ਨੂੰ ਮਿਲਣ ।

ਪੁਲਸ ਨੂੰ ਜਾਂਚ ਕਰਨ ਲਈ ਦੇ ਦਿੱਤੀ ਗਈ ਹੈ ਸਿ਼ਕਾਇਤ

ਸੰਸਦ ਮੈਂਬਰ ਰਾਜ ਕੁਮਾਰ ਨੇ ਕਿਹਾ ਕਿ ਗੱਲਬਾਤ ਦੌਰਾਨ ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿਉਂਕਿ ਫ਼ੋਨ ਕਰਨ ਵਾਲੇ ਦੀ ਆਵਾਜ਼ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਵਾਜ਼ ਵਰਗੀ ਨਹੀਂ ਸੀ ਅਤੇ ਕਾਲ ਕਿਸੇ ਅਧਿਕਾਰਤ ਨੰਬਰ ਤੋਂ ਨਹੀਂ ਜਾਪਦੀ ਸੀ । ਮਾਮਲੇ ਨੂੰ ਸ਼ੱਕੀ ਸਮਝਦਿਆਂ ਉਨ੍ਹਾਂ ਨੇ ਤੁਰੰਤ ਹੁਸਿ਼ਆਰਪੁਰ ਦੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਜਾਂਚ ਕਰਨ ਲਈ ਕਿਹਾ ਹੈ । ਜਿਸ ਲਈ ਸਬੰਧਤ ਮੋਬਾਈਲ ਨੰਬਰ ਅਤੇ ਕਾਲ ਦੇ ਪੂਰੇ ਵੇਰਵੇ ਦੇ ਦਿੱਤੇ ਗਏ ਹਨ । ਪੁਲਸ ਸੂਤਰਾਂ ਅਨੁਸਾਰ ਸਿ਼ਕਾਇਤ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਤਕਨੀਕੀ ਜਾਂਚ ਰਾਹੀਂ ਕਾਲਰ ਅਤੇ ਨੰਬਰ ਦੀ ਪਛਾਣ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ । ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ।