ਨਵੀਂ ਵਿਆਹੀ ਲੜਕੀ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ

ਨੋਇਡਾ, 18 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਇਕ ਨਵੀਂ ਵਿਆਹੀ ਲੜਕੀ ਦੀ ਭੇਦਭਰੇ ਹਾਲਾਤਾਂ (Mysterious circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਦੱਸਿਆ ਜਾ ਰਿਹਾ ਹੈ ਮੌਤ ਦਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ (Greater Noida) ਵਿਚ ਕਥਿਤ ਦਾਜ ਕਾਰਨ ਕੀਤੀ ਗਈ ਹੱਤਿਆ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਅਤੇ ਨਵ-ਵਿਆਹੁਤਾ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ । ਲੜਕੀ ਦੇ ਪਰਿਵਾਰ ਵਲੋਂ ਸਹੁਰਿਆਂ ਦਾਜ ਮੰਗਣ ਅਤੇ ਇਸੇ ਕਾਰਨ ਹੱਤਿਆ ਕਰਨ ਦਾ ਇਲਜ਼ਾਮ ਲਗਾਇਆ ਹੈ । ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਐਕਸ਼ਨ ਲਿਆ ਅਤੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਮੁਲਜ਼ਮ ਸਹੁਰੇ ਅਤੇ ਪਤੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਲੜਕੀ ਦੇ ਪਿਤਾ ਨੇ ਕੀ ਦਸਿਆ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰ ਵੱਲੋਂ ਵਿਆਹ ’ਤੇ ਲਗਭਗ 1 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਹ ਘਟਨਾ ਈਕੋਟੈਕ-3 ਥਾਣਾ ਖੇਤਰ ਦੇ ਜਲਪੁਰਾ ਦੀ ਹੈ ਜਿੱਥੇ ਦੀਪਿਕਾ ਨਾਗਰ ਨਾਮਕ ਵਿਆਹੀ ਔਰਤ ਦੀ ਮੌਤ ਹੋਈ । ਦੀਪਿਕਾ ਦੇ ਪਿਤਾ ਸੰਜੇ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ 11 ਦਸੰਬਰ 2024 ਨੂੰ ਜਲਪੁਰਾ ਨਿਵਾਸੀ ਰਿਤਿਕ ਨਾਲ ਕੀਤਾ ਸੀ ।

ਸੰਜੇ ਅਨੁਸਾਰ ਵਿਆਹ ਵਿਚ ਉਨ੍ਹਾਂ ਨੇ ਲਗਭਗ 1 ਕਰੋੜ ਰੁਪਏ ਖਰਚ ਕੀਤੇ ਸਨ । ਇਸ ਦੇ ਬਾਵਜੂਦ ਵੀ ਸਹੁਰਿਆਂ ਵਾਲੇ ਲਗਾਤਾਰ ਹੋਰ ਦਾਜ ਅਤੇ ਇੱਕ ਫਾਰਚਿਊਨਰ ਗੱਡੀ ਅਤੇ 50 ਲੱਖ ਰੁਪਏ ਦੀ ਮੰਗ ਕਰ ਰਹੇ ਸਨ । ਉਹ ਦੀਪਿਕਾ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਕਰਦੇ ਸਨ । ਪਿਤਾ ਨੇ ਕਈ ਵਾਰ ਧੀ ਅਤੇ ਸਹੁਰਿਆਂ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ।

ਬੇਟੀ ਦੀਪਿਕਾ ਨੇ ਫੋਨ ਤੇ ਮਾਰਕੁੱਟ ਅਤੇ ਦਾਜ ਮੰਗ ਕਰਨ ਬਾਰੇ ਸੀ ਦੱਸਿਆ

ਪੀੜਤ ਪਿਤਾ ਨੇ ਦੱਸਿਆ ਕਿ 17 ਮਈ ਨੂੰ ਉਨ੍ਹਾਂ ਦੀ ਧੀ ਦੀਪਿਕਾ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਸਹੁਰਿਆਂ ਵਾਲੇ ਉਸ ਨਾਲ ਮਾਰਕੁੱਟ ਕਰ ਰਹੇ ਹਨ ਅਤੇ ਦਹੇਜ ਵਿਚ ਗੱਡੀ ਅਤੇ ਪੈਸੇ ਲਿਆਉਣ ਲਈ ਕਹਿ ਰਹੇ ਹਨ । ਸ਼ਾਮ ਨੂੰ ਲੜਕੀ ਦੇ ਪਿਤਾ ਸੰਜੇ ਲੜਕੀ ਦੇ ਸਹੁਰੇ ਘਰ ਗਏ ਅਤੇ ਗੱਲਬਾਤ ਕਰਕੇ ਵਾਪਸ ਆ ਗਏ । ਰਾਤ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਦੀਪਿਕਾ ਛੱਤ ਤੋਂ ਡਿੱਗ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਆਉਣ ਲਈ ਕਿਹਾ ਗਿਆ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਵੇਖਿਆ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ ।

ਮੌਤ ਦੇ ਘਾਟ ਉਤਰਨ ਦਾ ਦੋਸ਼ ਲੜਕੀ ਦਾ ਪਿਤਾ ਨੇ ਲਗਾਇਆ ਲੜਕੀ ਦੇ ਸਹੁਰੇ ਪਰਿਵਾਰ ਤੇ

ਪਿਤਾ ਨੇ ਇਲਜ਼ਾਮ ਲਗਾਇਆ ਹੈ ਕਿ ਸਹੁਰਿਆਂ ਵਾਲਿਆਂ ਨੇ ਹੀ ਦੀਪਿਕਾ ਦੀ ਹੱਤਿਆ ਕਰਕੇ ਉਸ ਦੀ ਲਾਸ਼ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤੀ ਹੈ । ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਸ ਵੱਲੋਂ ਇਸ ਮਾਮਲੇ ’ਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ? ਇਸ ਮਾਮਲੇ ਵਿਚ ਪੀੜਤ ਪਿਤਾ ਨੇ ਸਹੁਰਾ ਮਨੋਜ, ਸੱਸ ਪੂਨਮ, ਪਤੀ ਰਿਤਿਕ, ਨਣਦ ਨੇਹਾ ਤੇ ਤਨਵੀ ਅਤੇ ਚਾਚਾ ਸਹੁਰੇ ਪ੍ਰਮੋਦ ਤੇ ਵਿਨੋਦ ਵਿਰੁੱਧ ਲਿਖਤੀ ਸਿ਼ਕਾਇਤ ਦਰਜ ਕਰਾਈ ਹੈ । ਪੁਲਸ ਨੇ ਸਿ਼ਕਾਇਤ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਸਹੁਰੇ ਅਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਮਾਮਲੇ ਦੀ ਅਗਲੀ ਜਾਂਚ ਚੱਲ ਰਹੀ ਹੈ । ਪੁਲਸ ਨੇ ਦੱਸਿਆ ਹੈ ਕਿ ਨਵਵਿਆਹੁਤਾ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋਈ ਹੈ ।