ਮੁਹਾਲੀ, 26 ਅਕਤੂਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. (N.I.A.) ਵਲੋਂ ਸ਼ੰਭੂ ਅਤੇ ਰਾਜਪੁਰਾ ਬੰਬ ਧਮਾਕੇ ਮਾਮਲੇ ਵਿਚ ਚਲਾਨ ਪੇਸ਼ (Challan Presented) ਕੀਤੇ ਜਾਣ ਦਾ ਸਮਾਚਾਰ ਹੈ ।
ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਚਲਾਨ ਪੇਸ਼
ਮਿਲੀ ਜਾਣਕਾਰੀ ਅਨੁਸਾਰ ਕੌਮੀ ਜਾਂਚ ਏਜੰਸੀ ਐੱਨ. ਆਈ. ਏ.) ਵਲੋਂ ਜੋ ਮੁਹਾਲੀ ਸਥਿਤ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ (Special Court) ਵਿੱਚ ਜੋ ਛੇ ਮੁਲਜ਼ਮਾਂ ਦਾ ਚਜਲਾਨ ਪੇਸ਼ ਕੀਤਾ ਗਿਆ ਹੈ ਦੀ ਪਛਾਣਣ ਗੁਰਜਿੰਦਰ ਸਿੰਘ ਉਰਫ਼ ਬੇਅੰਤ ਬਾਬਾ, ਸਤਨਾਮ ਸਿੰਘ, ਪ੍ਰਦੀਪ ਸਿੰਘ ਉਰਫ਼ ਖ਼ਾਲਸਾ, ਕੁਲਵਿੰਦਰ ਸਿੰਘ ਉਰਫ਼ ਬੱਗਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਮਨਜੀਤ ਸਿੰਘ ਦੇ ਤੌੌਰ ‘ਤੇ ਹੋਈ ਹੈ ।
ਕੀ ਦੋਸ਼ ਸੀ ਉਪਰੋਕਤ ਵਿਅਕਤੀਆਂ ਤੇ
ਪ੍ਰਾਪਤ ਸੂਚਨਾ ਮੁਤਾਬਕ ਉਕਤ ਮੁਲਜ਼ਮਾਂ `ਤੇ ਬੀਤੀ 27 ਅਪ੍ਰੈਲ ਨੂੰ ਸ਼ੰਭੂ ਅਤੇ ਰਾਜਪੁਰਾ ਰੇਲਵੇ ਸਟੇਸ਼ਨਾਂ ਦਰਮਿਆਨ ਰੇਲਵੇ ਲਾਈਨ ’ਤੇ ਬੰਬ ਧਮਾਕਾ ਕਰਨ ਦਾ ਕਥਿਤ ਦੋਸ਼ ਹੈ । ਇਸ ਘਟਨਾ ’ਚ ਧਮਾਕਾਖੇਜ਼ ਸਮੱਗਰੀ ਤਿਆਰ ਕਰ ਰਹੇ ਖ਼ਾਲਿਸਤਾਨੀ ਕਾਰਕੁਨ ਜਗਰੂਪ ਸਿੰਘ ਦੀ ਮੌਤ ਹੋ ਗਈ ਸੀ । ਉਸ ਦੇ ਪਾਕਿਸਤਾਨ `ਚ ਰਹਿੰਦੇ ਰਣਜੀਤ ਸਿੰਘ ਉਰਫ਼ ਨੀਤਾ ਨਾਲ ਸਬੰਧ ਸਨ। ਐਨ. ਆਈ. ਏ. ਦੀ ਜਾਂਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਨੀਟਾ ਵੱਲੋਂ ਰਚੀ ਗਈ ਸਾਜਿ਼ਸ਼ ਦਾ ਹਿੱਸਾ ਸੀ, ਜੋ ਕੇ. ਜ਼ੈੱਡ. ਐੱਫ. ਨਾਲ ਜੁੜਿਆ ਹੋਇਆ ਹੈ ।
ਕੀ ਸਾਹਮਣੇ ਆਇਆ ਏਜੰਸੀ ਦੀ ਜਾਂਚ ਵਿਚ
ਕੌਮੀ ਜਾਂਚ ਏਜੰਸੀ ਮੁਤਾਬਕ ਮੁਲਜ਼ਮ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਖ਼ਾਲਿਸਤਾਨ ਜਿ਼ੰਦਾਬਾਦ ਫੋਰਸ (Khalistan Zindabad Force) ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ, ਫਿ਼ਰਕੂ ਸਦਭਾਵਨਾ ਨੂੰ ਭੰਗ ਕਰਨ ਅਤੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗਾੜਨ ਲਈ ਘੜੀ ਸਾਜਿ਼ਸ਼ ਵਿੱਚ ਸ਼ਾਮਲ ਸਨ । ਇਸ ਤਹਿਤ 27 ਅਪੈ੍ਰਲ ਨੂੰ ਸ਼ੰਭੂ ਅਤੇ ਰਾਜਪੁਰਾ ਰੇਲਵੇ ਸਟੇਸ਼ਨਾਂ ਦਰਮਿਆਨ ਰੇਲਵੇ ਲਾਈਨ ’ਤੇ ਧਮਾਕਾ ਕੀਤਾ ਗਿਆ ਸੀ ।








