Patiala Help Club Logo

ਨਿਹੰਗ ਸਿੰਘਾਂ ਨੇ ਨਿਹੰਗ ਬਾਣਾ ਪਾ ਕੇ ਚੋਰੀ ਕਰਨ ਵਾਲਾ ਨੌਜਵਾਨ ਕੀਤਾ ਕਾਬੂ

ਲੁਧਿਆਣਾ, 22 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਦੁਕਾਨ ਵਿਚੋਂ ਚੋਰੀ ਕਰਨ ਵਾਲੇ ਨੌਜਵਾਨ ਨੂੰ ਨਿਹੰਗ ਸਿੰਘਾਂ ਨੇ ਆਖਰਕਾਰ ਕਾਬੂ (Arrest) ਕਰ ਹੀ ਲਿਆ ਹੈ ।

ਕੀ ਕੀ ਦੱਸਿਆ ਪਕੜੇ ਗਏ ਨੌਜਵਾਨ ਨੇ

ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਵਲੋਂ ਲੁਧਿਆਣਾ ਦੇ ਰਾਮ ਨਗਰ ਦੀ ਇਕ ਦੁਕਾਨ ਵਿਚੋਂ ਲਗਭਗ 35 ਹਜਾਰ ਰੁਪਏ ਦੀ ਚੋਰੀ (Theft) ਕਰ ਲਈ ਸੀ ਨੂੰ ਅੱਜ ਬਾਬਾ ਕੁਲਦੀਪ ਸਿੰਘ ਵਲੋਂ ਬਣਾਈ ਇਕ ਟੀਮ ਵਲੋਂ ਕਾਬੂ ਕਰ ਲਿਆ ਗਿਆ ਹੈ ਨੇ ਦੱਸਿਆ ਕਿ ਜੋ ਰੁਪਏ ਉਸਨੇ ਚੋਰੀ ਕੀਤੇ ਸਨ ਨੂੰ ਤਾਂ ਉਸਨੇ ਖਰਚ ਕਰ ਦਿੱਤਾ ਹੈ ਤੇ ਚੋਰੀ ਕੀਤੀ ਰਕਮ ਵਿਚੋਂ 5 ਹਜ਼ਾਰ ਰੁਪਏ ਉੋਸਨੇ ਆਪਣੇ ਦੋਸਤ ਅਨਮੋਲ ਨੂੰ ਵੀ ਦਿੱਤੇ ਹਨ ।

ਕੀ ਦੱਸਿਆ ਬਾਬਾ ਕੁਲਦੀਪ ਸਿੰਘ ਨੇ

ਨਿਹੰਗ ਸਿੰਘ ਬਾਬਾ ਕੁਲਦੀਪ ਸਿੰਘ (Baba Kuldeep Singh) ਨੇ ਦੱਸਿਆ ਕਿ ਪਕੜੇ ਗਏ ਨੌਜਵਾਨ ਦੀ ਪੱਗ ਉਤਾਰ ਦਿੱਤੀ ਗਈ ਹੈ ਅਤੇ ਉਸਦੇ ਹਥਿਆਰ ਜ਼ਬਤ ਕਰ ਲਏ ਗਏ ਹਨ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਹ ਦੁਬਾਰਾ ਪੱਗ ਬੰਨ੍ਹਦਾ ਹੈ ਤਾਂ ਅਤੇ ਅਜਿਹਾ ਕੰਮ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਬਾਣਾ ਵੇਚਣ ਤੋਂ ਪਹਿਲਾਂ ਸਬੰਧਤ ਸੰਸਥਾ ਦੇ ਲਾਇਸੈਂਸ ਜਾਂ ਪੱਤਰ ਦੀ ਜਾਂਚ ਕੀਤੀ ਜਾਵੇ ।