ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਦੀ ਕੋਈ ਯੋਜਨਾ ਨਹੀਂ : ਟਰੰਪ

ਅਮਰੀਕਾ, 24 ਅਪ੍ਰੈਲ 2026 : ਅਮਰੀਕਾ ਦੇ ਰਾਸ਼ਟਰਪਤੀ (President of the United States) ਡੋਨਾਲਡ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਹਾਲ ਦੀ ਘੜੀ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਦੀ ਕੋਈ ਯੋਜਨਾ ਨਹੀਂ ਹੈ ।

ਹੋਰ ਕੀ ਕੀ ਆਖਿਆ ਅਮਰੀਕੀ ਰਾਸ਼ਟਰਪਤੀ ਨੇ

ਅੱਜ ਵਾਈਟ ਹਾਊਸ (White House) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਈ ਯੋਜਨਾ ਨਹੀਂ ਹੈ, ਕਿਉਂਕਿ ਉਨ੍ਹਾਂ ਅਨੁਸਾਰ ਅਮਰੀਕਾ ਕੋਲ ਮੌਜੂਦ ਰਵਾਇਤੀ ਹਥਿਆਰ ਹੀ ਈਰਾਨੀ ਫੌਜੀ ਸ਼ਕਤੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਕਾਫੀ ਹਨ । ਟਰੰਪ ਨੇ ਸੋਸ਼ਲ ਮੀਡੀਆ `ਤੇ ਚਿਤਾਵਨੀ ਦਿੱਤੀ ਕਿ ਤਹਿਰਾਨ ਕੋਲ ਸਮਾਂ ਖਤਮ ਹੋ ਰਿਹਾ ਹੈ ਅਤੇ “ਘੜੀ ਟਿਕ-ਟਿਕ ਕਰ ਰਹੀ ਹੈ ।

ਅਮਰੀਕਾ ਨੇ ਕਰ ਦਿੱਤਾ ਤੀਸਰਾ ਏਅਰ ਕਰਾਫਟ ਕੈਰੀਅਰ ਤਾਇਨਾਤ

ਜਾਣਕਾਰੀ ਮੁਤਾਬਕ ਤਣਾਅ ਵਧਣ ਦੇ ਨਾਲ ਹੀ ਅਮਰੀਕਾ ਨੇ ਮੱਧ ਪੂਰਬ ਵਿੱਚ ਆਪਣਾ ਤੀਜਾ ਏਅਰਕ੍ਰਾਫਟ ਕੈਰੀਅਰ (Aircraft carrier) ਜਾਰਜ ਐਚ. ਡਬਲਿਊ ਬੁਸ਼` ਤਾਇਨਾਤ ਕਰ ਦਿੱਤਾ ਹੈ । ਜਿਸਦੇ ਜਵਾਬ ਵਿਚ ਈਰਾਨ ਨੇ ਜਵਾਬੀ ਕਾਰਵਾਈ ਵਿੱਚ ਹੋਰਮੁਜ਼ ਜਲਡਮਰੂ ਨੂੰ ਹੀ ਬੰਦ ਕਰ ਦਿੱਤਾ ਹੈ । ਦੱਸਣਯੋਗ ਹੋਰਮੂਜ ਜਲਡਮਰੂ ਹੀ ਇੱਕੋ ਇਕ ਅਜਿਹਾ ਰਾਹ ਹੈ ਜਿਥੋਂ ਸੰਸਾਰ ਦੇ ਤੇਲ ਅਤੇ ਗੈਸ ਨਿਰਯਾਤ ਹੁੰਦਾ ਹੈ । ਟਰੰਪ ਨੇ ਅਮਰੀਕੀ ਜਲ ਸੈਨਾ ਨੂੰ ਵੀ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਜੇਕਰ ਹੋਰਮੁਜ਼ ਦੇ ਪਾਣੀਆਂ ਵਿੱਚ ਕੋਈ ਵੀ ਈਰਾਨੀ ਜਹਾਜ਼ ਮਾਈਨਜ ਵਿਛਾਉਂਦਾ ਦਿਖਾਈ ਦੇਵੇ ਤਾਂ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਤਬਾਹ ਕਰ ਦਿੱਤਾ ਜਾਵੇ ।