ਨਵੀਂ ਦਿੱਲੀ, 5 ਦਸੰਬਰ 2025 : ਪ੍ਰਮੁੱਖ ਦੂਰਸੰਚਾਰ ਕੰਪਨੀ (Telecommunications company) ਨੋਕੀਆ ਨੇ ਤੀਜੀ ਧਿਰ ਦੇ ਡਿਵੈੱਲਪਰਾਂ ਨੂੰ ਨੈੱਟਵਰਕ ਸਮਰੱਥਾ ਮੁਹੱਈਆ ਕਰਵਾਉਣ ਲਈ ਭਾਰਤੀ ਏਅਰਟੈੱਲ ਨਾਲ ਸਾਂਝੇਦਾਰੀ ਕੀਤੀ ਹੈ । ਇਸ ਸਾਂਝੇਦਾਰੀ ਨਾਲ ਨਵੇਂ ਤਕਨੀਕੀ ਹੱਲ ਤਿਆਰ ਹੋਣਗੇ ਅਤੇ ਮੋਨੇਟਾਈਜ਼ੇਸ਼ਨ ਦੇ ਨਵੇਂ ਮੌਕੇ ਪੈਦਾ ਹੋਣਗੇ ।
ਏਅਰਟੈੱਲ ਬਿਜ਼ਨੈੱਸ ਦੇ ਸੀ. ਈ. ਓ. ਸ਼ਰਤ ਸਿਨ੍ਹਾ ਨੇ ਕੀ ਆਖਿਆ
ਨੋਕੀਆ (Nokia) ਨੇ ਕਿਹਾ ਕਿ ਸਫਲ ਪ੍ਰੀਖਣਾਂ ਤੋਂ ਬਾਅਦ ਉਹ ਆਪਣੇ `ਨੈੱਟਵਰਕ ਏਜ ਕੋਡ` (`Network Edge Code`) ਮੰਚ ਜ਼ਰੀਏ ਏਅਰਟੈੱਲ (Airtel) ਦੇ ਨੈੱਟਵਰਕ ਏ. ਪੀ. ਆਈ. ਨੂੰ ਡਿਵੈੱਲਪਰਾਂ, ਸਿਸਟਮ ਇੰਟੀਗ੍ਰੇਟਰ ਅਤੇ ਵੱਖ-ਵੱਖ ਉਦਮਾਂ ਲਈ ਗਾਹਕੀ ਮਾਡਲ `ਤੇ ਉਪਲੱਬਧ ਕਰਵਾਏਗੀ । ਏਅਰਟੈੱਲ ਬਿਜ਼ਨੈੱਸ ਦੇ ਸੀ. ਈ. ਓ. ਸ਼ਰਤ ਸਿਨ੍ਹਾ ਨੇ ਕਿਹਾ ਕਿ ਅਸੀਂ ਨੈੱਟਵਰਕ ਏ. ਪੀ. ਆਈ. ਦੇ ਖੇਤਰ `ਚ ਨੋਕੀਆ ਨਾਲ ਹੋਈ ਸਾਂਝੇਦਾਰੀ ਨਾਲ ਬੇਹੱਦ ਉਤਸ਼ਾਹਿਤ ਹਾਂ। ਇਹ ਸਹਿਯੋਗ ਆਟੋਮੇਸ਼ਨ ਨੂੰ ਉਤਸ਼ਾਹ ਦੇਵੇਗਾ ।











