ਸੋਨਮ ਵਾਂਗਚੁਕ ਤੇ ਲੱਗਿਆ ਐਨ. ਐਸ. ਏ. ਕੇਂਦਰ ਸਰਕਾਰ ਨੇ ਹਟਾਇਆ

ਲੱਦਾਖ, 14 ਮਾਰਚ 2026 : ਲੱਦਾਖ ਦੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ (Sonam Wangchuk) ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ ਕੇਂਦਰ ਸਰਕਾਰ ਵਲੋਂ ਤੁਰੰਤ ਹਟਾਏ ਜਾਣ ਦਾ ਹੁਕਮ (Immediate removal order) ਜਾਰੀ ਕੀਤਾ ਗਿਆ ਹੈ ।

ਕੀ ਆਖਿਆ ਗ੍ਰਹਿ ਮੰਤਰਾਲਾ ਨੇ

ਕੇਂਦਰ ਨੇ ਸ਼ਨੀਵਾਰ ਨੂੰ ਲੱਦਾਖੀ ਸਮਾਜਿਕ ਕਾਰਕੁਨ ਅਤੇ ਇੰਜੀਨੀਅਰ ਸੋਨਮ ਵਾਂਗਚੁਕ ‘ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ. ਐਸ. ਏ.) (N. S. A.) ਹਟਾ ਦਿੱਤਾ । ਇਹ ਹੁਕਮ ਤੁਰੰਤ ਲਾਗੂ ਹੋਵੇਗਾ । ਗ੍ਰਹਿ ਮੰਤਰਾਲੇ ਦੇ ਮੁਤਾਬਕ ਸੋਨਮ ਨੇ ਐਨ. ਐਸ. ਏ. ਅਧੀਨ ਆਪਣੀ ਨਜ਼ਰਬੰਦੀ ਦੀ ਲਗਭਗ ਅੱਧੀ ਮਿਆਦ ਪੂਰੀ ਕਰ ਲਈ ਹੈ ।

ਕਦੋਂ ਲਗਾਇਆ ਗਿਆ ਸੀ ਸੋਨਮ ਤੇ ਐਨ. ਐਸ. ਏ.

ਲੱਦਾਖ ਪ੍ਰਸ਼ਾਸਨ (Ladakh Administration) ਨੇ 24 ਸਤੰਬਰ ਨੂੰ ਲੇਹ ‘ਚ ਹਿੰਸਾ ਭੜਕਾਉਣ ਦੇ ਦੋਸ਼ ‘ਚ 26 ਸਤੰਬਰ, 2025 ਨੂੰ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ. ਐਸ. ਏ.) ਅਧੀਨ ਹਿਰਾਸਤ ‘ਚ ਲਿਆ ਸੀ । ਉਹ ਉਦੋਂ ਤੋਂ ਜੋਧਪੁਰ ਜੇਲ੍ਹ ‘ਚ ਹਨ । ਇਸ ਹਿੰਸਾ ‘ਚ ਚਾਰ ਜਣੇ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋ ਗਏ । ਉਸਨੂੰ ਰਿਹਾਅ ਹੋਏ ਲਗਭੱਗ ਸਾਢੇ ਪੰਜ ਮਹੀਨੇ ਹੋ ਗਏ ਹਨ । ਵਾਂਗਚੁਕ ਨੂੰ ਲਗਭੱਗ 170 ਦਿਨਾਂ ਬਾਅਦ ਰਿਹਾਅ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਸਰਕਾਰ ਨੂੰ ਉਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਦਾ ਅਧਿਕਾਰ ਦਿੰਦਾ ਹੈ ਜੋ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਲਈ ਖ਼ਤਰਾ ਪੈਦਾ ਕਰਦੇ ਹਨ । ਇਸ ਦੇ ਤਹਿਤ ਇੱਕ ਵਿਅਕਤੀ ਨੂੰ ਵੱਧ ਤੋਂ ਵੱਧ 12 ਮਹੀਨਿਆਂ ਲਈ ਹਿਰਾਸਤ ‘ਚ ਰੱਖਿਆ ਜਾ ਸਕਦਾ ਹੈ ।

ਕਿਊਂ ਲਿਆ ਗਿਆ ਸੀ ਵਾਂਗਚੁਕ ਨੂੰ ਹਿਰਾਸਤ ਵਿਚ

ਉਹ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰਦੇ ਹੋਏ ਇੱਕ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ । ਅੰਦੋਲਨ ਦੌਰਾਨ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਦੋ ਦਿਨ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਅਤੇ 90 ਹੋਰ ਜ਼ਖਮੀ ਹੋ ਗਏ ਸਨ । ਸਰਕਾਰ ਦਾ ਦੋਸ਼ ਹੈ ਕਿ ਵਾਂਗਚੁਕ ਨੇ ਹਿੰਸਾ ਭੜਕਾਈ ਸੀ ।