ਫੈਕਟਰੀ ਵਿਚ ਧਮਾਕੇ ਕਾਰਨ ਇਕ ਦੀ ਮੌਤ ਤੇ ਤਿੰਨ ਲੋਕ ਹੋਏ ਗੰਭੀਰ ਜਖਮੀ

ਲੁਧਿਆਣਾ, 1 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (District Ludhiana) ਦੇ ਜੋਧਨ ਖੇਤਰ ਵਿਖੇ ਦੇਰ ਰਾਤ ਇਕ ਫੈਕਟਰੀ ਵਿਚ ਧਮਾਕਾ (Explosion in the factory) ਹੋ ਜਾਣ ਕਾਰਨ ਇਕ ਦੀ ਮੌਤ ਤੇ ਤਿੰਨ ਦੇ ਜਖਮੀ ਹੋਣ ਦਾ ਸਮਾਚਾਰ ਹੈ ।

ਕੌਣ ਹੈ ਮ੍ਰਿਤਕ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਜੋਧਨ ਇਲਾਕੇ ਵਿਚ ਜੋ ਫੈਕਟਰੀ ਵਿਚ ਧਮਾਕਾ ਹੋਣ ਕਾਰਨ ਇਕ ਨੌਜਵਾਨ ਦੀ ਮੌਤ (Death) ਤੇ ਤਿੰਨ ਵਿਅਕਤੀ ਗੰਭੀਰ ਜਖਮੀ (Injured) ਹੋਏ ਹਨ ਵਿਚ ਮੌਤ ਦੇ ਘਾਟ ਉਤਰਨ ਵਾਲੇ ਨੌਜਵਾਨ ਦੀ ਪਛਾਣ 18 ਸਾਲਾ ਮੁਹੰਮਦ ਕੈਫ ਵਜੋਂ ਹੋਈ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਸਨ ।

ਕੀ ਦੱਸਿਆ ਕੈਦ ਦੇ ਪਿਤਾ ਨੇ

ਮ੍ਰਿਤਕ ਨੌਜਵਾਨ ਮੁਹੰਮਦ ਕੈਫ ਦੇ ਪਿਤਾ ਜਮੀਨ ਨੇ ਦੱਸਿਆ ਕਿ ਸ਼ਾਮ ਨੂੰ ਅਚਾਨਕ ਜਦੋਂ ਤੂਫਾਨ ਆਇਆ ਅਤੇ ਬਿਜਲੀ ਡਿੱਗ ਗਈ, ਜਿਸ ਕਾਰਨ ਸ਼ਾਰਟ ਸਰਕਟ (Short circuit) ਹੋਇਆ ਤੇ ਇਸ ਦੌੌਰਾਨ ਕੋਲ ਪਿਆ ਸਿਲੰਡਰ ਫਟ ਗਿਆ, ਜਿਸ ਨਾਲ ਧਮਾਕਾ ਹੋ ਗਿਆ ਤੇ ਧਮਾਕੇ ਨਾਲ ਦਹਿਸ਼ਤ ਫੈਲ ਗਈ । ਦੱਸਣਯੋਗ ਹੈ ਕਿ ਤੱਕ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਨੇ ਜੇ. ਸੀ. ਬੀ. ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਨੌਜਵਾਨ ਨੂੰ ਬਾਹਰ ਕੱਢ ਕੇ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਸੀ । ਇਸ ਦੌਰਾਨ ਫੌਜੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਹਾਦਸਾ ਫੈਕਟਰੀ ਵਿੱਚ ਰਸਾਇਣਕ ਧਮਾਕੇ ਕਾਰਨ ਹੋਇਆ । ਅੰਦਰ ਵੱਡੀ ਮਾਤਰਾ ਵਿੱਚ ਪੋਟਾਸ਼ (ਇੱਕ ਵਿਸਫੋਟਕ ਪਦਾਰਥ) ਮਿਲਿਆ । ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।