Patiala Help Club Logo

ਮਾਨਸੂਨ ਸੈਸ਼ਨ ਦੀ ਸ਼ੁਰੂਆਤ ਵਿਚ ਹੀ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ

ਚੰਡੀਗੜ੍ਹ, 3 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ (Punjab Legislative Assembly) ਵਿਚ ਸ਼ੁਰੂ ਹੋਏ ਮਾਨਸੂਨ ਸੈ਼ਸ਼ਨ ਦੌਰਾਨ ਪੇਪਰ ਲੀਕ ਮਾਮਲੇ ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ ।

ਸੈਸ਼ਨ ਦੌਰਾਨ ਵਿਰੋਧੀ ਧਿਰ ਨੇਤਾ ਬਾਜਵਾ ਨੇ ਕੀ ਆਖਿਆ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿਚ ਚੱਲ ਰਹੇ ਮੌਨਸੂਨ ਸੈਸ਼ਨ (Monsoon session) ਦੌਰਾਨ ਜੋ ਅੱਜ ਪਹਿਲੇ ਹੀ ਦਿਨ ਦੇ ਸ਼ੁਰੂ ਵਿਚ ਜੋ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਫਾਰਮੇਸੀ ਪੇਪਰ ਲੀਕ ਮਾਮਲੇ ਵਿਚ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਹਾਲ ਹੀ ਵਿਚ ਹੋਏ ਨੀਟ ਪੇਪਰ ਲੀਕ (NEET paper leak) ਦੇ ਵਿਰੁੱਧ ਜੰਤਰ-ਮੰਤਰ ਤੇ ਹੋੋਏ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸੀ । ਉਨ੍ਹਾਂ ਨੇ ਸਵਾਲ ਚੁੱਕਿਆ ਕਿ ਪੰਜਾਬ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਛੇ ਵਾਰ ਪੇਪਰ ਲੀਕ ਦੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚੋਂ ਪੰਜ ਮਾਮਲੇ ਸਿੱਖਿਆ ਵਿਭਾਗ ਅਤੇ ਇੱਕ ਸਿਹਤ ਵਿਭਾਗ ਨਾਲ ਸਬੰਧਤ ਹੈ । ਬਾਜਵਾ ਨੇ ਪੁੱਛਿਆ ਕਿ ਇਨ੍ਹਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਿੱਖਿਆ ਮੰਤਰੀ ਅਸਤੀਫ਼ਾ ਦੇਣਗੇ ਜਾਂ ਸਿਹਤ ਮੰਤਰੀ ।

ਵਿਰੋਧੀ ਧਿਰ ਦੇ ਹਰ ਸਵਾਲ ਦਾ ਦਿੱਤਾ ਜਾਵੇਗਾ ਜਵਾਬ : ਬੈਂਸ

ਇਸ `ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਕਿਹਾ ਕਿ ਇਸ ਮੁੱਦੇ `ਤੇ ਚਰਚਾ ਲਈ ਪੂਰੇ ਸੱਤ ਦਿਨਾਂ ਦਾ ਸਮਾਂ ਹੈ ਅਤੇ ਸਦਨ ਦੀ ਕਾਰਵਾਈ ਨਿਯਮਾਂ ਅਨੁਸਾਰ ਹੀ ਚਲਾਈ ਜਾਵੇਗੀ । ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਸਦਨ ਵਿੱਚ ਆਏ ਹਨ ਅਤੇ ਵਿਰੋਧੀ ਧਿਰ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ ।

ਪੰਜਾਬ ਵਿਚ ਕਾਂਗਰਸ ਹੀ ਲੀਕ ਹੋ ਚੁੱਕੀ ਹੈ : ਚੀਮਾ

ਇਸ ਤੋਂ ਬਾਅਦ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ । ਬਹਿਸ ਦੌਰਾਨ ਸਦਨ ਵਿੱਚ ਰੌਲਾ-ਰੱਪਾ ਅਤੇ ਨਾਅਰੇਬਾਜ਼ੀ ਹੋਣ ਲੱਗੀ, ਜਿਸ ਨਾਲ ਕੁਝ ਦੇਰ ਲਈ ਮਾਹੌਲ ਕਾਫ਼ੀ ਗਰਮਾ ਗਿਆ। ਇਸੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ `ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਕਾਂਗਰਸ ਹੀ ਲੀਕ ਹੋ ਚੁੱਕੀ ਹੈ । ਸਾਡੀ ਸਰਕਾਰ ਚੰਗਾ ਕੰਮ ਕਰ ਰਹੀ ਹੈ । ਇਸ `ਤੇ ਨਾਅਰੇਬਾਜ਼ੀ ਹੋਣ ਲੱਗੀ । ਇਸ ਤੋਂ ਬਾਅਦ ਸਪੀਕਰ ਨੇ ਕਾਰਵਾਈ ਮੁਲਤਵੀ ਕਰ ਦਿੱਤੀ ।

ਕੀ ਨਿਸ਼ਾਨਾ ਸਾਧਿਆ ਕੈਬਨਿਟ ਮੰਤਰੀ ਧਾਲੀਵਾਲ ਨੇ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਵਿਰੋਧੀ ਧਿਰ `ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜੇ ਪ੍ਰਸ਼ਨ ਕਾਲ ਸ਼ੁਰੂ ਹੀ ਹੋਇਆ ਸੀ ਅਤੇ ਇਹ ਸਦਨ ਤੋਂ ਚਲੇ ਗਏ । ਇਹ ਵਿਧਾਨ ਸਭਾ ਦੇ ਭਗੌੜੇ ਹਨ । ਇਹ ਇਨ੍ਹਾਂ ਦੀ ਪੁਰਾਣੀ ਆਦਤ ਹੈ। ਦੱਸੋ, ਪੇਪਰ ਲੀਕ ਕਿੱਥੇ ਹੋਇਆ? ਸਿਰਫ਼ ਇੱਕ ਮਾਮਲੇ ਦੀ ਗੱਲ ਕੀਤੀ ਜਾ ਰਹੀ ਹੈ ।

Advertisement

punjab hockey