ਮੰਡੀਆਂ ‘ਚ ਝੋਨੇ ਦੀ ਚੁਕਾਈ 150 ਲੱਖ ਮੀਟਰਿਕ ਟਨ ਤੋਂ ਪਾਰ
ਚੰਡੀਗੜ੍ਹ, 18 ਨਵੰਬਰ 2025 : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ (Markets of Punjab) ‘ਚ ਝੋਨੇ ਦੀ ਚੁਕਾਈ ਦਾ ਅੰਕੜਾ 150 ਲੱਖ ਮੀਟਰਿਕ ਟਨ ਨੂੰ ਪਾਰ ਕਰ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਝੋਨੇ ਆਮਦ ਅਤੇ ਖਰੀਦ ਦੋਵੇਂ ਹੀ 150 ਲੱਖ ਮੀਟਰਿਕ ਟਨ ਦੇ ਅੰਕੜੇ ਨੂੰ ਪਾਰ ਕਰ ਗਏ ਸਨ ।
ਹੁਣ ਤੱਕ 96920 ਕਿਸਾਨਾਂ ਨੂੰ ਐਮ. ਐਸ. ਪੀ. ਦਾ ਲਾਭ ਪ੍ਰਾਪਤ ਹੋਣ ਨਾਲ ਪਟਿਆਲਾ
ਜ਼ਿਲ੍ਹਾ ਸਭ ਤੋਂ ਮੋਹਰੀ ਹੈ
ਪੰਜਾਬ ਸਰਕਾਰ ਮੁਤਾਬਕ 17 ਨਵੰਬਰ ਤੱਕ 11 ਲੱਖ ਤੋਂ ਵੱਧ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਦਾ ਲਾਭ ਮਿਲਿਆ ਹੈ । ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਖਰੀਦ, ਲਿਫਟਿੰਗ ਅਤੇ ਅਦਾਇਗੀ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ । ਹੁਣ ਤੱਕ 96920 ਕਿਸਾਨਾਂ ਨੂੰ ਐਮ. ਐਸ. ਪੀ. ਦਾ ਲਾਭ ਪ੍ਰਾਪਤ ਹੋਣ ਨਾਲ ਪਟਿਆਲਾ ਜ਼ਿਲ੍ਹਾ ਸਭ ਤੋਂ ਮੋਹਰੀ ਹੈ । ਜ਼ਿਕਰਯੋਗ ਹੈ ਕਿ 17 ਨਵੰਬਰ ਸ਼ਾਮ ਤੱਕ ਸੂਬੇ ਭਰ ਦੀਆਂ ਮੰਡੀਆਂ ‘ਚ ਕੁੱਲ 15644022.7 ਮੀਟਰਕ ਟਨ ਝੋਨੇ ਦੀ ਆਮਦ (Arrival of paddy) ਹੋਈ ਹੈ । ਇਸ ‘ਚੋਂ 15630983.39 ਮੀਟਰਕ ਟਨ ਝੋਨਾ ਖਰੀਦਿਆ ਹੈ ਅਤੇ ਜੋ 99 ਫੀਸਦੀ ਬਣਦਾ ਹੈ । ਕੁੱਲ ਲਿਫਟਿੰਗ ਦਾ ਅੰਕੜਾ 15024082.31 ਮੀਟਰਕ ਟਨ ਹੈ ਜੋ ਹੁਣ ਤੱਕ ਕੁੱਲ ਖਰੀਦੀ ਫਸਲ ਦਾ 96 ਫੀਸਦੀ ਹੈ । ਜਿੱਥੋਂ ਤੱਕ ਅਦਾਇਗੀਆਂ ਦਾ ਸਬੰਧ ਹੈ, ਕਿਸਾਨਾਂ ਨੂੰ 36000 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ।


