ਪਾਕਿਸਤਾਨ ਹਵਾਈ ਹਮਲਿਆਂ ਰਾਹੀਂ ਬਣਾ ਰਿਹੈ ਨਾਗਰਿਕਾਂ ਤੇ ਘਰਾਂ ਨੂੰ ਨਿਸ਼ਾਨਾ

ਅਫਗਾਨਿਸਤਾਨ, 13 ਮਾਰਚ 2026 : ਭਾਰਤ ਦੇਸ਼ ਦੇ ਦੋ ਗੁਆਂਢੀ ਦੇਸ਼ਾਂ ਪਾਕਿਸਤਾਨ ਤੇ ਅਫਗਾਨਿਸਤਾਨ Pakistan and Afghanistan) ਵਿਚਕਾਰ ਚੱਲ ਰਹੀ ਜੰਗ ਦੇ ਤੀਸਰੇ ਹਫ਼ਤੇ ਵਿਚ ਦਾਖਲ ਹੋਣ ਨਾਲ ਨੁਕਸਾਨ ਹੋਣ ਜਾਰੀ ਹੈ ।

ਕੀ ਦੋਸ਼ ਲਗਾਇਆ ਅਫਗਾਨਿਸਤਾਨ ਨੇ ਪਾਕਿਸਤਾਨ ਤੇ

ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ (Taliban government) ਨੇ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਦੀ ਫੌਜ (Pakistan Army) `ਤੇ ਕਾਬੁਲ ਅਤੇ ਦੱਖਣੀ ਸੂਬੇ ਕੰਧਾਰ ਵਿੱਚ ਰਾਤ ਭਰ ਜਾਰੀ ਰਹੇ ਹਵਾਈ ਹਮਲਿਆਂ (Air strikes) ਵਿੱਚ ਨਾਗਰਿਕ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ । ਤਾਲਿਬਾਨ ਸਰਕਾਰ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ ।

ਤਾਲਿਬਾਨੀ ਸਰਕਾਰ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਮੰਚ ਤੇ ਕੀ ਆਖਿਆ

ਅੰਤਰਰਾਸ਼ਟਰੀ ਪੱਧਰ `ਤੇ ਸੰਜਮ ਦੀ ਮੰਗ ਦੇ ਬਾਵਜੂ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਲੜਾਈ ਦਾ ਇਹ ਤੀਜਾ ਹਫ਼ਤਾ ਹੈ । ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` `ਤੇ ਕਿਹਾ ਕਿ ਪਾਕਿਸਤਾਨੀ ਜਹਾਜ਼ਾਂ ਨੇ ਕੰਧਾਰ ਹਵਾਈ ਅੱਡੇ ਦੇ ਨੇੜੇ ਨਿੱਜੀ ਏਅਰਲਾਈਨ ਕਾਮ ਏਅਰ ਦੇ ਇੱਕ ਬਾਲਣ ਡਿਪੂ `ਤੇ ਵੀ ਹਮਲਾ ਕੀਤਾ । ਹਾਲਾਂਕਿ ਪਾਕਿਸਤਾਨੀ ਫੌਜ ਜਾਂ ਸਰਕਾਰ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ।