ਨਵੀਂ ਦਿੱਲੀ, 24 ਮਾਰਚ 2026 : ਦਿੱਲੀ ਵਿਖੇ ਸਪੈਸ਼ਲ ਸੈਲ (Special cell) ਵਲੋਂ ਪਾਕਿਸਤਾਨੀ ਅੱਤਵਾਦੀ ਸ਼ਹਿਜਾਦ ਭੱਟੀ ਦੇ ਗੁਰਗੇ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ
ਪਾਕਿਸਤਾਨ `ਚ ਬੈਠ ਕੇ ਭਾਰਤ `ਚ ਅੱਤਵਾਦੀ ਸਰਗਰਮੀਆਂ (Terrorist activities) ਅੰਜਾਮ ਦੇਣ ਵਾਲੇ ਸ਼ਹਿਜ਼ਾਦ ਭੱਟੀ (Shahzad Bhatti) ਗੁਰਗੇ ਹਰਮਨਦੀਪ ਸਿੰਘ ਉਰਫ਼ ਹਰਮਨ ਨੂੰ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ । ਜਾਣਕਾਰੀ ਮੁਤਾਬਕ ਉਸਦੇ ਕਬਜ਼ੇ ਵਿਚੋਂ ਇਕ ਮੋਬਾਇਲ ਫੋਨ ਅਤੇ ਇਕ ਕਾਲੇ ਰੰਗ ਦੀ ਸਪਰੇਅ ਪੇਂਟ ਦੀ ਬੋਤਲ ਬਰਾਮਦ ਕੀਤੀ ਹੈ ।
ਕੀ ਕੀ ਮਿਲਿਆ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਕੋਲੋਂ
ਮੋਬਾਇਲ ਫ਼ੋਨ ਦੀ ਜਾਂਚ ਕਰਨ `ਤੇ ਪਾਕਿਸਤਾਨ ਸਥਿਤ ਆਕਾਵਾਂ ਅਤੇ ਉਸਦੇ ਵਿਦੇਸ਼ ਸਥਿਤ ਸਾਥੀਆਂ ਦੇ ਨਾਲ ਕੀਤੀ ਗਈ ਇਤਰਾਜ਼ਯੋਗ ਚੈਟ, ਤਸਵੀਰਾਂ ਅਤੇ ਵੀਡੀਓ ਮਿਲੇ ਹਨ । ਪੁਲਸ ਮੁਲਜ਼ਮ ਹਰਮਨਦੀਪ ਸਿੰਘ ਉਰਫ਼ ਹਰਮਨ (Harmandeep Singh alias Harman) ਤੋਂ ਉਸਦੇ ਭਾਰਤ ਦੇ ਨੈੱਟਵਰਕ ਬਾਰੇ ਜਾਣਕਾਰੀ, ਲੈਣ ਦੀ ਕੋਸ਼ਿਸ਼ ਕਰ ਰਹੀ ਹੈ ।










