ਪਾਲਘਰ ਦੇ `ਆਪੇ ਬਣਿਆ ਬਾਬਾ’ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ

ਪੂਣੇ, (ਮਹਾਰਾਸ਼ਟਰ), 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਜਿਲਾ ਪਾਲਘਰ ਦੇ ਇਕ ਆਪੇ ਬਣੇ ਬਾਬੇ ਨੂੰ ਜਬਰ ਜਨਾਹ (Rape) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ `ਚ ਪਾਲਘਰ ਜਿਲੇ ਦੇ ਇਕ ਆਪੇ ਬਣੇ ਬਾਬੇ ਨੂੰ ਖੁਦ ਨੂੰ ਰੱਬ ਦਾ ਅਵਤਾਰ ਦੱਸ ਕੇ ਇਕ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਣੇ ਤੋਂ ਗ੍ਰਿਫ਼ਤਾਰ (Arrest) ਕਰ ਲਿਆ ਗਿਆ ਹੈ । ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਿਸ਼ੀਕੇਸ਼ ਵੈਦਿਆ (Accused Rishikesh Vaidya) (40) ਨੂੰ ਪਿੰਪਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ।

ਕੀ ਜਾਣਕਾਰੀ ਦਿੱਤੀ ਪੁਲਸ ਨੇ

ਪੁਲਸ ਅਨੁਸਾਰ ਨਾਸਿਕ `ਚ ਜਬਰ-ਜਨਾਹ ਦੇ ਮੁਲਜ਼ਮ ਆਪੇ ਬਣੇ ਬਾਬੇ ਅਸ਼ੋਕ ਖਰਾਤ ਦੀ ਹਾਲੀਆ ਗ੍ਰਿਫ਼ਤਾਰੀ ਤੋਂ ਬਾਅਦ ਪੁਣੇ ਨਿਵਾਸੀ 35 ਸਾਲਾ ਔਰਤ ਨੇ ਰਿਸ਼ੀਕੇਸ਼ ਵੈਦਿਆ ਦੇ ਖਿਲਾਫ ਸਿ਼ਕਾਇਤ ਦਰਜ ਕਰਵਾਉਣ ਦੀ ਹਿੰਮਤ ਜੁਟਾਈ ਕਿਉਂਕਿ ਅਪਰਾਧ ਕਥਿਤ ਤੌਰ `ਤੇ ਪੁਣੇ `ਚ ਹੋਇਆ, ਇਸ ਲਈ ਵਸਈ ਦੇ ਮਾਨਿਕਪੁਰ ਪੁਲਸ ਥਾਣੇ ਨੇ ਬੁੱਧਵਾਰ ਨੂੰ `ਜ਼ੀਰੋ ਐੱਫ. ਆਈ. ਆਰ. ਦਰਜ (FIR registered) ਕੀਤੀ ਅਤੇ ਅਗਲੀ ਜਾਂਚ ਲਈ ਮਾਮਲੇ ਨੂੰ ਪੁਣੇ ਦੇ ਹਡਪਸਰ ਪੁਲਸ ਥਾਣੇ `ਚ ਤਬਦੀਲ ਕਰ ਦਿੱਤਾ ।