Patiala Help Club Logo

ਮਾਪਿਆਂ ਦੇ ਇਕਲੌਤੇ ਪੁੱਤ ਦੀ ਅਮਰੀਕਾ ਵਿਚ ਸੜਕ ਹਾਦਸੇ `ਚ ਮੌਤ

ਮਾਛੀਵਾੜਾ ਸਾਹਿਬ, 27 ਜੂਨ 2026 : ਭਾਰਤ ਦੇਸ ਦੇ ਸੂਬੇ ਪੰਜਾਬ ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਪਿੰਡ ਹੇਡੋਂ ਬੇਟ ਦੇ ਨੌਜਵਾਨ ਸੇਖਪ੍ਰੀਤ ਸਿੰਘ 1 ਉਰਫ਼ ਸੇਖੀ (27) ਦੀ ਅਮਰੀਕਾ (America) ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ । ਆਪਣੇ ਸੁਨਹਿਰੀ ਭਵਿੱਖ ਲਈ 3 ਸਾਲ ਪਹਿਲਾਂ ਉਹ ਅਮਰੀਕਾ ਗਿਆ ਸੀ ਅਤੇ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ।

ਕੰਮ ਖਤਮ ਕਰਕੇ ਜਾ ਰਿਹਾ ਸੀ ਘਰ ਤਾ ਵਾਪਰ ਗਿਆ ਸੜਕ ਹਾਦਸਾ

ਸ਼ੇਖਪ੍ਰੀਤ ਸਿੰਘ ਅਮਰੀਕਾ ਦੇ ਉੱਤਰੀ ਫਿਲਾਡੇਲਫੀਆ ਵਿਖੇ ਆਪਣਾ ਟਰਾਲਾ ਖੜ੍ਹਾ ਕਰ ਕੇ ਕੁਝ ਹੀ ਦੂਰੀ `ਤੇ ਸਥਿਤ ਆਪਣੇ ਘਰ ਵੱਲ ਕਾਰ `ਚ ਸਵਾਰ ਹੋ ਕੇ ਜਾ ਰਿਹਾ ਸੀ । ਇਸ ਦੌਰਾਨ 21ਵੀਂ ਸਟਰੀਟ ਅਤੇ ਸੇਸ਼ਲ ਦੇ ਚੌਰਾਹੇ ਨੇੜੇ ਉਸ ਦੀ ਕਾਰ ` ਹਾਦਸਾਗ੍ਰਸਤ (Accident) ਹੋ ਗਈ, ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ । ਉਸ ਨੇ ਕੁਝ ਸਮਾਂ ਪਹਿਲਾਂ ਹੀ ਨਵੀਂ ਰੂਬੀਕੋਨ ਕਾਰ ਖ਼ਰੀਦੀ ਸੀ । ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮੌਤ ਨਾਲ ਪਿੰਡ ਹੇਠੋਂ ਬੇਟ ਤੇ ਇਲਾਕੇ `ਚ ਸੋਗ ਦੀ ਲਹਿਰ ਹੈ ।

Advertisement