ਮਾਨਸਾ, 22 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ ਵਿਖੇ ਨਸ਼ਾ ਵਿਰੋਧੀ ਕਾਰਕੁੰਨ (Anti-drug activist) ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਕੀਤੇ ਜਾਣ ਨੂੰ ਲੈ ਕੇ ਝੋਟੇ ਦੇ ਪਿਤਾ ਨੇ ਐਲਾਨ ਕਰ ਦਿੱਤਾ ਹੈ ।
ਕੀ ਐਲਾਨ ਕੀਤਾ ਗਿਆ ਹੈ ਝੋਟੇ ਦੇ ਪਿਤਾ ਵਲੋਂ
ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਝੋਟੇ (Parvinder Singh Jhote) ਦੇ ਅੰਤਿਮ ਸਸਕਾਰ ਨੂੰ ਲੈ ਕੇ ਬੇਸ਼ਕ ਅੱਜ ਵੀ ਕੋਈ ਆਖਰੀ ਫ਼ੈਸਲਾ ਨਹੀਂ ਲਿਆ ਜਾ ਸਕਿਆ ਹੈ ਪਰ ਇਸ ਸਬੰਧੀ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਐਲਾਨ ਕੀਤਾ ਹੈ ਕਿ ਇਸ ਸਬੰਧੀ ਪਹਿਲਾਂ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਨਾਲ ਗੱਲਬਾਤ ਕੀਤੀ ਜਾਵੇਗੀ ।
ਹੋਰ ਕੀ ਕੀ ਆਖਿਆ ਝੋਟੇ ਦੇ ਪਿਤਾ ਨੇ
ਪ੍ਰਾਪਤ ਸੂਚਨਾ ਮੁਤਾਬਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ (Bheem Singh) ਨੇ ਆਖਿਆ ਹੈ ਕਿ ਜੇਕਰ ਐਕਸ਼ਨ ਕਮੇਟੀ ਸਹਿਮਤੀ ਦਿੰਦੀ ਹੈ ਤਾਂ ਇਸ ਤੋਂ ਬਾਅਦ ਧਰਨੇ ਵਿੱਚ ਮੌਜੂਦ ਸੰਗਤਾਂ ਦੀ ਰਾਏ ਲਈ ਜਾਵੇਗੀ । ਭੀਮ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟੇ ਦੀ ਪਤਨੀ ਮਨਪ੍ਰੀਤ ਕੌਰ ਧਰਨੇ ਵਿੱਚ ਪਹੁੰਚ ਕੇ ਸੰਗਤਾਂ ਦੀ ਸਹਿਮਤੀ ਲਵੇਗੀ ਤੇ ਇਸ ਦੌਰਾਨ ਸੰਗਤਾਂ ਦੀ ਰਾਏ ਜਾਣਨ ਲਈ ਉਨ੍ਹਾਂ ਦੇ ਹੱਥ ਖੜ੍ਹੇ ਕਰਵਾਏ ਜਾਣਗੇ । ਇਸ ਤੋਂ ਬਾਅਦ ਹੀ ਸਸਕਾਰ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ ।








