ਮੁੰਬਈ ਦੀ ਲੋਕਲ ਟ੍ਰੇਨ `ਚ ਦਰਵਾਜ਼ਾ ਬੰਦ ਕਰਨ ਨੂੰ ਲੈ ਕੇ ਯਾਤਰੀ ਦਾ ਕਤਲ

ਮੁੰਬਈ, 25 ਜੂਨ 2026 : ਮੁੰਬਈ (Mumbai) ਵਿਚ ਲੋਕਲ ਟਰੇਨ ਦੇ ਫਸਟ ਕਲਾਸ ਕੋਚ ਦਾ ਦਰਵਾਜ਼ਾ ਭਾਰੀ ਮੀਂਹ ਦੌਰਾਨ ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ ਵਿਚ ਇਕ ਯਾਤਰੀ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਮੁੰਬਈ ਦੀ ਲੋਕਲ ਟ੍ਰੇਨ (Local train) ਵਿਚ ਇਕ ਨੌਜਵਾਨ ਦਾ ਦੂਸਰੇ ਨੌਜਵਾਨ ਵਲੋਂ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਗਿਆ ਦੀ ਪਛਾਣ ਮਯੰਕ ਰਮੇਸ਼ ਲੋਹਾਰ (22) ਵਜੋਂ ਹੋਈ ਹੈ । ਬੋਰੀਵਲੀ ਰੇਲਵੇ ਪੁਲਸ ਅਨੁਸਾਰ ਮਯੰਕ ਤੇ ਮੁਲਜ਼ਮ ਦੋਵੇਂ ਅੰਧੇਰੀ ਸਟੇਸ਼ਨ ਤੋਂ ਇਕੋ ਫਸਟ ਕਲਾਸ ਡੱਬੇ ਵਿਚ ਸਵਾਰ ਹੋਏ ਸਨ । ਸਫ਼ਰ ਦੌਰਾਨ ਤੇਜ਼ ਮੀਂਹ ਵਿਚਕਾਰ ਡੱਬੇ ਦਾ ਦਰਵਾਜ਼ਾ ਖੁੱਲ੍ਹਾ ਰੱਖਣ ਜਾਂ ਬੰਦ ਕਰਨ ਨੂੰ ਲੈ ਕੇ ਦੋਵਾਂ ਯਾਤਰੀਆਂ ਵਿਚਕਾਰ ਬਹਿਸ ਸ਼ੁਰੂ ਹੋ ਗਈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਜਾਂਚ ਸ਼ੁਰੂ

ਇਹ ਵਿਵਾਦ ਦੇਖਦਿਆਂ ਹੀ ਦੇਖਦਿਆਂ ਹੱਥੋਪਾਈ ਵਿਚ ਬਦਲ ਗਿਆ, ਜਿਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ `ਤੇ ਚਾਕੂ ਕੱਢ ਕੇ ਮਯੰਕ ਦੇ ਪੇਟ ਵਿਚ ਖੋਭ ਦਿੱਤਾ । ਜ਼ਖ਼ਮੀ ਮਯੰਕ ਨੂੰ ਐਮਰਜੈਂਸੀ ਇਲਾਜ ਲਈ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਪੁਲਸ ਨੇ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।