Patiala Help Club Logo

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ `ਚ ਜ਼ਿਲ੍ਹਾ ਪਟਿਆਲਾ ਬਣਿਆ ਓਵਰਆਲ ਚੈਂਪੀਅਨ

Oct 30, 2026 | Breaking, Latest News, News, Patiala, Sports

ਪਟਿਆਲਾ , 30 ਅਕਤੂਬਰ 2026 : ਪਟਿਆਲਾ ਵਿਖੇ ਕਰਵਾਏ ਗਏ ਅੰਤਰ ਜਿਲਾ ਸਕੂਲ ਖੇਡ ਕਰਾਟੇ (Inter-District School Karate Tournament) ਮੁਕਾਬਲਿਆਂ ਵਿਚ ਜਿਲਾ ਪਟਿਆਲਾ ਓਵਰਆਲ ਚੈਂਪੀਅਨ ਬਣ ਗਿਆ ਹੈ ।

ਜਿਲਾ ਪਟਿਆਲਾ ਨੇ ਕਿੰਨੇ ਗੋਲਡ ਮੈਡਲ ਜਿੱਤੇ

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ, ਉਪ-ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਤਾਲਮੇਲ ਨਾਲ ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲੇ ਵਿਖੇ ਕਰਵਾਏ ਗਏ । ਅੰਡਰ-17 ਲੜਕਿਆਂ ਦੇ ਕਰਾਟੇ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਨੇ ਗੋਲਡ ਮੈਡਲ 3, ਸਿਲਵਰ ਮੈਡਲ 3, ਬਰਾਉਨਜ਼ ਮੈਡਲ ਜਿੱਤ ਕੇ ਕਰਾਟੇ ਦੀ ਚੈਂਪੀਅਨਸਿ਼ਪ ਜਿੱਤੀ ਤੇ ਓਵਰਆਲ ਟਰਾਫ਼ੀ (Overall Trophy) ਵੀ ਜਿੱਤੀ ।

ਜਿਲਾ ਲੁਧਿਆਣਾ ਨੇ ਕਿੰਨੇ ਮੈਡਲ ਕੀਤੇ ਪ੍ਰਾਪਤ

ਲੁਧਿਆਣਾ ਜਿ਼ਲ੍ਹਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ 3, ਸਿਲਵਰ ਮੈਡਲ 1, ਬਰਾਉਨਜ਼ ਮੈਡਲ 2,ਪਠਾਨਕੋਟ ਜਿ਼ਲ੍ਹੇ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ 3, ਸਿਲਵਰ ਮੈਡਲ ਇਕ ਜਿੱਤੇ । ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਸਾਰੀ ਟੀਮ ਨੂੰ ਤੇ ਕੋਚਾਂ ਨੂੰ ਵਧਾਈ ਦਿੱਤੀ ।  ਇਸ ਮੌਕੇ ਅਬਜਰਵਰ ਰਾਜੇਸ਼ ਸ਼ਰਮਾ, ਕਨਵੀਨਰ ਰਾਜੇਸ਼ ਕੁਮਾਰ, ਡਾ ਆਸਾ ਸਿੰਘ, ਸਤਵਿੰਦਰ ਸਿੰਘ ਤਾਇਕਵਾਂਡੋ ਕੋਚ, ਚਮਕੌਰ ਸਿੰਘ, ਸ਼ੰਕਰ ਨੇਗੀ, ਹਰਦੀਪ ਸਿੰਘ, ਬਿੰਪਨ ਚੰਦ, ਰਾਕੇਸ਼ ਕੁਮਾਰ, ਸੁਰਿੰਦਰ ਪਾਲ ਸਿੰਘ ਐਸ. ਪੀ., ਹਰਜੀਤ ਸਿੰਘ, ਹਰਦੀਪ ਸਿੰਘ, ਮੋਹਿਤ ਕੁਮਾਰ, ਕੁਲਦੀਪ ਜਾਹੀਦਾ ਕੁਰੈਸ਼ੀ,ਰੇਨੂ ਕੌਸ਼ਲ,ਅਮਨਦੀਪ ਕੌਰ, ਅਜਮੇਰ ਸਿੰਘ,ਬੁੱਧਰਾਮ, ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ ।

Advertisement

punjab hockey