ਪਟਿਆਲਾ ਦੇ ਖਿਡਾਰੀਆਂ ਨੇ ਜਿਮਨਾਸਟਿਕ ਦੇ ਵਿੱਚ ਮਾਰੀ ਬਾਜੀ

Nov 24, 2025 | Latest News, Patiala, Sports

ਪਟਿਆਲਾ, 24 ਨਵੰਬਰ 2025 : ਅੰਤਰ-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜਿਮਨਾਸਟਿਕ (Inter-district level primary school sports gymnastics)  ਦੇ ਵਿੱਚ ਪਟਿਆਲੇ ਦੇ ਖਿਡਾਰੀਆਂ ਤੇ ਖਿਡਾਰਨਾਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ । ਖੇਡ ਵਿਭਾਗ  ਦੇ ਕੋਚ  ਬਲਜੀਤ ਸਿੰਘ ਨੇ ਦੱਸਿਆ ਕਿ ਅਗਮਜੋਤ ਨੇ ਵਿਅਕਤੀਗਤ ਮੁਕਾਬਲਿਆਂ (Competitions) ਵਿੱਚ ਤਿੰਨ ਗੋਲਡ ਮੈਡਲ ਅਤੇ ਪਰਾਂਜਲ ਗੋਸਾਈ ਨੇ ਦੋ ਸਿਲਵਰ ਮੈਡਲ ਜਿੱਤੇ ।

ਰਿਧਮਿਕ ਦੇ ਵਿੱਚ ਪਟਿਆਲੇ ਦੀਆਂ ਖਿਡਾਰਨਾਂ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ

ਰਿਧਮਿਕ ਦੇ ਵਿੱਚ ਪਟਿਆਲੇ ਦੀਆਂ ਖਿਡਾਰਨਾਂ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਵਿਅਕਤੀਗਤ ਮੁਕਾਬਲਿਆਂ (Individual competitions) ਵਿੱਚ ਨਿਸ਼ਠਾ ਕੌਸ਼ਿਕ ਨੇ ਇੱਕ ਗੋਲਡ ਤੇ ਤਿੰਨ ਬਰਾਉਨਜ਼ ਮੈਡਲ ਜਿੱਤੇ । ਆਰੀਆ ਚੈਟਰਜੀ ਨੇ ਇੱਕ ਸਿਲਵਰ ਮੈਡਲ ਜਿੱਤਿਆ । ਰਿਧਮਿਕ ਦੀ ਟੀਮ ਵਿੱਚ ਨਿਸ਼ਠਾ ਕੋਸ਼ਿਕ, ਆਰੀਆ ਚੈਟਰਜੀ,  ਸੋਨਾਕਸ਼ੀ, ਚਾਰਵੀ ਖੰਨਾ ਅਤੇ ਲੜਕਿਆ ਦੀ ਟੀਮ ਵਿੱਚ ਅਗਮਜੋਤ ਸਿੰਘ,  ਪਰਾਜਲ ਗੋਸਾਈ, ਯੂਵਾਨ ਤੇ ਅੱਛਰਦੀਪ ਸਿੰਘ ਸਨ । ਕੋਚ ਬਲਜੀਤ ਸਿੰਘ ਨੇ ਸਾਰੇ ਹੀ ਖਿਡਾਰੀਆਂ ਨੂੰ ਵਧਾਈ ਦਿੱਤੀ ।