ਜਮਸ਼ੇਦਪੁਰ, 21 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਸ਼ਹਿਰ ਜਮਸ਼ੇਦਪੁਰ ਦੇ ਇਕ ਸਰਕਾਰੀ ਹਸਪਤਾਲ ਦੀ ਬਿਲਡਿੰਗ ਤੋਂ ਮਰੀਜ ਵਲੋਂ ਛਾਲ ਮਾਰ ਕੇ ਖੁਦਕੁਸ਼ੀ (Suicide) ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਮਰੀਜ਼ ਕਿਊਂ ਦਾਖਲ ਸੀ ਹਸਪਤਾਲ ਵਿਚ
ਝਾਰਖੰਡ ਦੇ ਜਮਸ਼ੇਦਪੁਰ (Jamshedpur) `ਚ ਸਰਕਾਰੀ ਹਸਪਤਾਲ `ਚ ਸ਼ੁੱਕਰਵਾਰ ਤੜਕੇ ਇਕ ਮਰੀਜ਼ ਨੇ ਕਥਿਤ ਤੌਰ `ਤੇ ਇਮਾਰਤ ਦੀ ਚੌਥੀ ਮੰਜਿਲ ਤੋਂ ਛਾਲ (Jump from the fourth floor) ਮਾਰ ਕੇ ਖ਼ੁਦਕੁਸ਼ੀ ਕਰ ਲਈ । ਪੁਲਸ ਅਨੁਸਾਰ ਇਹ ਮਰੀਜ਼ ਨੇੜੇ ਦੇ ਪਰਸ਼ੂਡੀਹ ਖੇਤਰ ਦਾ ਨਿਵਾਸੀ ਸੀ । ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਐੱਚ. ਆਈ. ਵੀ. ਇਨਫੈਕਟਿਡ ਸੀ ਅਤੇ ਉਸ ਨੂੰ ਟੀ. ਬੀ. ਵੀ ਸੀ ਅਤੇ ਉਸ ਨੂੰ 16 ਮਾਰਚ ਨੂੰ ਐੱਮ. ਜੀ. ਐੱਮ. ਹਸਪਤਾਲ `ਚ ਦਾਖਲ ਕਰਵਾਇਆ ਗਿਆ ਸੀ ।
ਕੀ ਦੱਸਿਆ ਪੁਲਸ ਨੇ
ਪੁਲਸ ਅਨੁਸਾਰ ਉਸ ਨੇ ਵੀਰਵਾਰ ਰਾਤ ਵੀ ਖਿੜਕੀ ਤੋਂ 2 ਵਾਰ ਛਾਲ ਮਾਰਨ ਦੀ ਕੋਸਿ਼ਸ਼ ਕੀਤੀ ਸੀ, ਪਰ ਉਸ ਦੀ ਮਾਂ ਨੇ ਉਸ ਨੂੰ ਰੋਕ ਲਿਆ ਸੀ । ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਕਰੀਬ 4 ਵਜੇ ਜਦੋਂ ਮਰੀਜ਼ ਦੀ ਮਾਂ ਸੁੱਤੀ ਪਈ ਸੀ ਤਾਂ ਉਸ ਨੇ ਚੌਥੀ ਮੰਜਿਲ ਤੋਂ ਕਥਿਤ ਤੌਰ `ਤੇ ਛਾਲ ਮਾਰ ਦਿੱਤੀ । ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ (Death) ਹੋ ਗਈ ।










