ਇੰਡੋਨੇਸ਼ੀਆ ਵਿਚ ਭੂਚਾਲ ਦੇ ਝਟਕਿਆਂ ਦੇ ਡਰੋਂ ਲੋਕ ਆਏ ਘਰਾਂ ਵਿਚੋਂ ਬਾਹਰ

ਇੰਡੋਨੇਸ਼ੀਆ, 3 ਮਾਰਚ 2026 : ਮੁਲਕਾਂ ਵਿਚੋਂ ਮੁਲਕ ਇੰਡੋਨੇਸ਼ੀਆ (Indonesia) ਵਿਖੇ ਅੱਜ ਸਵੇਰੇ ਵੇਲੇ ਜ਼ਬਰਦਸਤ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ ਕਿ ਉਹ ਘਰੋਂ ਬਾਹਰ ਆ ਗਏ ।

ਕਿੰਨੀ ਤੀਬਰਤਾ ਸੀ ਭੂਚਾਲ ਦੀ

ਮਿਲੀ ਜਾਣਕਾਰੀ ਅਨੁਸਾਰ ਇੰਡੋਨੇਸ਼ੀਆ ਵਿਖੇ ਜੋ ਅੱਜ ਸਵੇਰੇ ਸਮੇਂ ਭੂਚਾਲ (earthquake) ਦੇ ਜ਼ਬਰਦਸਤ ਝਟਕੇ ਲੱਗੇ ਹਨ ਦੇ ਕਾਰਨ ਲੋਕਾਂ ਨੂੰ ਡਰ ਦੇ ਮਾਰੇ ਘਰਾਂ ਵਿਚੋਂ ਬਾਹਰ ਤੱਕ ਆਉਣਾ ਪਿਆ। ਭੂਚਾਲ ਦੀ ਤੀਬਰਤਾ 6. 2 (Intensity 6. 2) ਮਾਪੀ ਗਈ । ਪ੍ਰਾਪਤ ਸੂਚਨਾ ਮੁਤਾਬਕ ਇਸ ਸਮੇਂ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਸਰਕਾਰ ਭੂਚਾਲ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀ ਹੈ ।

ਕੀ ਜਾਣਕਾਰੀ ਦਿੱਤੀ ਰਾਸ਼ਟਰੀ ਭੂਚਾਲ ਕੇਂਦਰ ਨੇ

ਰਾਸ਼ਟਰੀ ਭੂਚਾਲ ਕੇਂਦਰ (National Earthquake Center) ਦੇ ਅਨੁਸਾਰ ਇੰਡੋਨੇਸ਼ੀਆ ਵਿੱਚ ਸਵੇਰੇ 10:26:47 ਵਜੇ ਇੱਕ ਤੇਜ਼ ਭੂਚਾਲ ਦੇ ਝਟਕੇ (Earthquake tremors) ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ `ਤੇ ਇਸ ਦੀ ਤੀਬਰਤਾ 6.2 ਦਰਜ ਕੀਤੀ ਗਈ । ਕੁਝ ਸਮੇਂ ਲਈ ਲੋਕਾਂ ਵਿੱਚ ਦਹਿਸ਼ਤ ਫੈਲ ਗਈ, ਪਰ ਹੁਣ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ ।