ਜਲੰਧਰ, 11 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਸਮਾਈਲ ਯੋਜਨਾ (SMILE Scheme) ਤਹਿਤ ਭੀਖ ਮੰਗਣੀ ਛੱਡ ਕੇ ਸਨਮਾਨਜਨਕ ਜੀਵ ਵੱਲ ਲੋਕਵ ਵਧ ਰਹੇ ਹਨ ।
ਕੀ ਕੀ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵਲੋਂ ਸਮਾਈਲ ਯੋਜਨਾ ਤਹਿਤ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Government of Punjab) ਵੱਲੋਂ ਭੀਖ ਮੰਗਣ `ਚ ਸ਼ਾਮਲ ਅਤੇ ਬੇਘਰ ਲੋਕਾਂ ਨੂੰ ਸਨਮਾਨਜਨਕ ਅਤੇ ਆਤਮ-ਨਿਰਭਰ ਜ਼ਿੰਦਗੀ ਦੇਣ ਲਈ `ਸਮਾਈਲ ਯੋਜਨਾ` ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ । ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਵਿਚ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪਰਿਵਾਰ ਨਾਲ ਮਿਲਾਉਣ ਦੇ ਨਾਲ-ਨਾਲ ਰੋਜ਼ਗਾਰ ਅਤੇ ਸਰਕਾਰੀ ਯੋਜਨਾਵਾਂ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ ।
ਕੀ ਜਾਣਕਾਰੀ ਸਾਂਝੀ ਕੀਤੀ ਕੈਬਨਿਟ ਮੰਤਰੀ ਪੰਜਾਬ ਨੇ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਅੰਮ੍ਰਿਤਸਰ `ਚ ਮਾਰਚ 2026 ਤੋਂ ਚੱਲ ਰਹੇ ਸਰਵੇਖਣ `ਚ ਹੁਣ ਤੱਕ 422 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 32 ਲੋਕਾਂ ਦਾ ਮੁੜ-ਵਸੇਬਾ ਕੀਤਾ ਜਾ ਚੁੱਕਾ ਹੈ। ਇਨ੍ਹਾਂ `ਚੋਂ 8 ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ, 2 ਬਜ਼ੁਰਗਾਂ ਨੂੰ ਪੈਨਸ਼ਨ ਦਾ ਲਾਭ ਦਿਵਾਇਆ ਗਿਆ, 4 ਦੇ ਪਛਾਣ ਕਾਰਡ ਬਣਵਾਏ ਗਏ ਅਤੇ ਇਕ ਵਿਅਕਤੀ ਨੂੰ `ਆਸ਼ੀਰਵਾਦ ਯੋਜਨਾ` ਦਾ ਲਾਭ ਦਿੱਤਾ ਗਿਆ ।
ਪਟਿਆਲਾ ਵਿਚ ਕੀਤੀ ਗਈ 168 ਲੋਕਾਂ ਦੀ ਪਛਾਣ
ਇਸ ਤੋਂ ਇਲਾਵਾ 4 ਲੋਕਾਂ ਨੂੰ ਬਿਰਧ ਆਸ਼ਰਮ ਭੇਜਿਆ ਗਿਆ, ਜਦਕਿ 13 ਲੋਕਾਂ ਨੂੰ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਨਾਲ ਜੋੜਿਆ ਗਿਆ ਹੈ। 54 ਲੋਕਾਂ ਦੀ ਕਾਊਂਸਲਿੰਗ ਵੀ ਕੀਤੀ ਗਈ ਹੈ । ਇਸੇ ਤਰ੍ਹਾਂ ਪਟਿਆਲਾ `ਚ 168 ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਮੁੜ-ਵਸੇਬੇ ਦੀ ਪ੍ਰਕਿਰਿਆ ਜਾਰੀ ਹੈ। ਸਤੰਬਰ ਦੇ ਦੂਜੇ ਹਫ਼ਤੇ ਤੋਂ ਲੁਧਿਆਣਾ ਅਤੇ ਜਲੰਧਰ ਵਿਚ ਵੀ ਸਰਵੇਖਣ ਸ਼ੁਰੂ ਕੀਤਾ ਜਾ ਰਿਹਾ ਹੈ ।








