ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਵਲੋਂ ਇਕ ਫਿ਼ਲਮ ਦਾ ਨਾਮ ਬਦਲਣ ਵਾਲੀ ਪਟੀਸ਼ਨ ਨੂੰ ਰੱਦ (Petition dismissed) ਕੀਤੇ ਜਾਣ ਦਾ ਅਹਿਮ ਫ਼ੈਸਲਾ ਲਿਆ ਹੈ ।
ਕਿਹੜੀ ਫਿ਼ਲਮ ਦਾ ਨਾਮ ਬਦਲਣ ਵਾਲੀ ਪਟੀਸ਼ਨ ਰੱਦ ਕੀਤੀ ਹੈ ਕੋਰਟ ਨੇ
ਸੁਪਰੀਮ ਕੋਰਟ ਨੇ ਆਉਣ ਵਾਲੀ ਫਿ਼ਲਮ `ਯਾਦਵ ਜੀ ਕੀ ਲਵ ਸਟੋਰੀ` (Film `Yadav Ji Ki Love Story`) `ਤੇ ਪਾਬੰਦੀ ਲਾਉਣ ਜਾਂ ਉਸ ਦਾ ਨਾਂ ਬਦਲਣ ਦੀ ਅਪੀਲ ਵਾਲੀ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਅਪਮਾਨਜਨਕ ਤਰੀਕੇ ਨਾਲ ਪੇਸ਼ ਨਹੀਂ ਕਰਦਾ ਹੈ । ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਉੱਜਲ ਭੂਈਆਂ ਦੀ ਬੈਂਚ ਨੇ ਸੰਗਠਨ `ਵਿਸ਼ਵ ਯਾਦਵ ਪ੍ਰੀਸ਼ਦ` ਦੇ ਮੁਖੀ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ।
ਵਿਸ਼ਲੇਸ਼ਣ ਵਿਚ ਭਾਈਚਾਰੇ ਨੂੰ ਅਪਮਾਨਜਨਕ ਰੂਪ ਵਿਚ ਪੇਸ਼ ਕਰਨ ਵਾਲਾ ਕੋਈ ਸ਼ਬਦ ਸਾਹਮਣੇ ਨਹੀਂ
ਆਇਆ
ਬੈਂਚ ਨੇ ਰਿਕਾਰਡ `ਚ ਮੌਜੂਦ ਸਮੱਗਰੀ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਸਿ਼ਕਾਇਤ ਇਹ ਸੀ ਕਿ ਫਿ਼ਲਮ ਦਾ ਮੁੱਖ ਨਾਂ ਸਮਾਜ `ਚ ਯਾਦਵ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਦਰਸਾਉਂਦਾ ਹੈ । ਜਸਟਿਸ ਨਾਗਰਤਨਾ ਨੇ ਕਿਹਾ ਕਿ ਇਸ ਲਈ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਫਿਲਮ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ । ਅਸੀਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਫਿ਼ਲਮ ਦਾ ਟਾਈਟਲ ਕਿਸ ਤਰ੍ਹਾਂ ਭਾਈਚਾਰੇ ਨੂੰ ਅਪਮਾਨਜਨਕ ਰੂਪ `ਚ ਪੇਸ਼ ਕਰ ਸਕਦਾ ਹੈ । ਫਿ਼ਲਮ ਦੇ ਟਾਈਟਲ `ਚ ਕਿਤੇ ਵੀ ਅਜਿਹਾ ਕੋਈ ਵਿਸ਼ੇਸ਼ਣ ਜਾਂ ਸ਼ਬਦ ਨਹੀਂ ਹੈ ਜੋ ਯਾਦਵ ਭਾਈਚਾਰੇ (Yadav community) ਨੂੰ ਗਲਤ ਤਰੀਕੇ ਨਾਲ ਦਰਸਾਉਂਦਾ ਹੋਵੇ ।









