ਨਵੀਂ ਦਿੱਲੀ, 1 ਜੁਲਾਈ 2026 : ਭਾਰਤ ਦੇਸ਼ ਦੇ ਵਸਨੀਕਾਂ ਨੂੰ ਪੈਟਰੋਲ-ਡੀਜ਼ਲ (Petrol-Diesel) ਦੀਆਂ ਵਧਦੀਆਂ ਕੀਮਤਾਂ ਦੇ ਚਲਦਿਆਂ ਅੱਜ ਤੋਂ ਦੋਹਾਂ ਪਦਾਰਥਾਂ ਦੀਆਂ ਕੀਮਤਾਂ ਵਿਚ ਕਟੌਤੀ (Price reduction) ਕੀਤੀ ਗਈ ਹੈ ।
ਕਿਸ ਨੇ ਕੀਤੀ ਹੈ ਇਹ ਕਟੌਤੀ
ਮਿਲੀ ਜਾਣਕਾਰੀ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਖਪਤਕਾਰਾਂ ਲਈ ਕੁਝ ਰਾਹਤ ਭਰੀ ਖਬਰ ਉਸ ਵੇਲੇ ਮਿਲੀ ਜਦੋਂ ਇਕ ਨਿੱਜੀ ਬਾਲਣ ਕੰਪਨੀ ਨਾਇਰਾ ਐਨਰਜ਼ੀ (Naira Energy) ਨੇ ਦੇਸ਼ ਭਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕਰ ਦਿੱਤਾ । ਜਾਣਕਾਰੀ ਅਨੁਸਾਰ ਇਹ ਨਵੀਆਂ ਕੀਮਤਾਂ ਤੁਰੰਤ ਲਾਗੂ ਹੋ ਗਈਆਂ ਹਨ, ਜੋ 1 ਜੁਲਾਈ ਤੋਂ ਲਾਗੂ ਹੋ ਗਈਆਂ ਹਨ । ਇਹ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਕਿਸੇ ਵੀ ਕੰਪਨੀ ਦੁਆਰਾ ਪਹਿਲੀ ਵੱਡੀ ਪ੍ਰਚੂਨ ਬਾਲਣ ਦੀਆਂ ਕੀਮਤਾਂ ਵਿੱਚ ਕਟੌਤੀ ਹੈ ।
ਕਿਊਂ ਲਿਆ ਗਿਆ ਹੈ ਇਹ ਫ਼ੈਸਲਾ
ਉਕਤ ਕੰਪਨੀ ਦਾ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪੱਛਮੀ ਏਸ਼ੀਆ ਵਿੱਚ ਤਣਾਅ ਘੱਟ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ । ਪ੍ਰਮੁੱਖ ਸਮੁੰਦਰੀ ਮਾਰਗਾਂ ਦੇ ਮੁੜ ਖੁੱਲ੍ਹਣ ਨਾਲ ਕੱਚੇ ਤੇਲ ਅਤੇ ਸਪਲਾਈ ਆਮ ਹੋ ਗਈ ਹੈ, ਜਿਸ ਨਾਲ ਵਿਸ਼ਵਵਿਆਪੀ ਸਪਲਾਈ ਦੀਆਂ ਚਿੰਤਾਵਾਂ ਘੱਟ ਹੋਈਆਂ ਹਨ ਅਤੇ ਤੇਲ ਦੀਆਂ ਕੀਮਤਾਂ ਘਟੀਆਂ ਹਨ ।
7,000 ਤੋਂ ਵੱਧ ਪੈਟਰੋਲ ਪੰਪਾਂ `ਤੇ ਲਾਗੂ ਕੀਤੀਆਂ ਗਈਆਂ ਨਵੀਆਂ ਕੀਮਤਾਂ
ਪ੍ਰਾਪਤ ਜਾਣਕਾਰੀ ਅਨੁਸਾਰ ਨਾਇਰਾ ਐਨਰਜੀ ਨੇ ਦੇਸ਼ ਭਰ ਵਿੱਚ ਆਪਣੇ 7 ਹਜ਼ਾਰ ਤੋਂ ਵੱਧ ਪੈਟਰੋਲ ਪੰਪਾਂ `ਤੇ ਇਹ ਕਟੌਤੀਆਂ ਲਾਗੂ ਕੀਤੀਆਂ ਹਨ । ਹਾਲਾਂਕਿ ਵੱਖ-ਵੱਖ ਰਾਜਾਂ ਵਿੱਚ ਵੈਟ ਅਤੇ ਹੋਰ ਸਥਾਨਕ ਟੈਕਸਾਂ ਕਾਰਨ ਅੰਤਿਮ ਪ੍ਰਚੂਨ ਕੀਮਤਾਂ ਵਿੱਚ ਕੁਝ ਭਿੰਨਤਾ ਹੋ ਸਕਦੀ ਹੈ ।








